saranisamāīसरणिसमाई
ਸ਼ਰਣਾਗਤਾਂ ਦੀ ਜਿੱਥੇ ਸਮਾਈ ਹੁੰਦੀ ਹੈ. ਸਰਣਾਗਤਾਂ ਨੂੰ ਪਨਾਹ ਵਿੱਚ ਲੈਣ ਵਾਲਾ. "ਸਰਣਿਸਮਾਈ ਦਾਸਹਿਤੁ." (ਗਉ ਮਃ ੫)
शरणागतां दी जिॱथे समाई हुंदी है. सरणागतां नूं पनाह विॱच लैण वाला. "सरणिसमाई दासहितु." (गउ मः ५)
ਸੰਗ੍ਯਾ- ਸ਼ਾਂਤਿ. ਸਹਿਨਸ਼ੀਲਤਾ. ਸ਼ਾਮਯ।. ੨ ਵ੍ਯਾਪ੍ਤਿ. "ਘਟਿ ਘਟਿ ਰਹਿਆ ਸਮਾਈ." (ਮਲਾ ਅਃ ਮਃ ੧) ੩. ਲਯਤਾ. ਲੀਨਤਾ. "ਉਪਜੈ ਨਿਪਜੈ ਨਿਪਜਿ ਸਮਾਈ." (ਗਉ ਕਬੀਰ) ਸਮਾਉਂਦਾ (ਲੈ ਹੁੰਦਾ) ਹੈ। ੪. ਫ਼ਾ. [شنوائی] ਸ਼ਨਵਾਈ. ਸੁਣਵਾਈ. ਸੁਣਨ ਦੀ ਕ੍ਰਿਯਾ. "ਮੋਹਿ ਅਨਾਥ ਕੀ ਕਰਹੁ ਸਮਾਈ." (ਗਉ ਮਃ ੫) ੬. ਦੇਖੋ, ਸਰਣਿ ਸਮਾਈ। ੭. ਦੇਖੋ, ਸਮਾਇ ੭. ਅਤੇ ੮. "ਡਰੇ ਸੇਖ ਜੈਸੇ ਸਮਾਈ ਸਮਾਏ." (ਚਰਿਤ੍ਰ ੩੩੫) ਮੈਦਾਨ ਜੰਗ ਵਿੱਚ ਸ਼ੇਖ ਐਸੇ ਡਾਰੇ (ਲਿਟਾਏ) ਮਾਨੋ ਰਾਗ ਸੁਣਨ ਵਾਲੇ ਮਸ੍ਤ ਹੋਏ ਪਏ ਹਨ....
ਫ਼ਾ. [پناہ] ਸੰਗ੍ਯਾ ਰਖ੍ਯਾ ਪਾਉਣ ਦਾ ਥਾਉਂ. ਓਟ। ੨. ਤ੍ਰਾਣ. ਬਚਾਉ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸ਼ਰਣਾਗਤਾਂ ਦੀ ਜਿੱਥੇ ਸਮਾਈ ਹੁੰਦੀ ਹੈ. ਸਰਣਾਗਤਾਂ ਨੂੰ ਪਨਾਹ ਵਿੱਚ ਲੈਣ ਵਾਲਾ. "ਸਰਣਿਸਮਾਈ ਦਾਸਹਿਤੁ." (ਗਉ ਮਃ ੫)...