saradhakhānaha, saradhakhānāसरदख़ानह, सरदखाना
ਫ਼ਾ. [سردخانہ] ਸੰਗ੍ਯਾ- ਠੰਢਾ ਘਰ. ਜ਼ਮੀਦੋਜ਼ ਅਥਵਾ ਤਰ ਟੱਟੀ ਆਦਿਕ ਨਾਲ ਠੰਢਾ ਬਣਾਇਆ ਹੋਇਆ ਘਰ. "ਰਹਿਤ ਸਰਦਖਾਨੇ ਮੇ ਜੋਈ." (ਗੁਪ੍ਰਸੂ)
फ़ा. [سردخانہ] संग्या- ठंढा घर. ज़मीदोज़ अथवा तर टॱटी आदिक नाल ठंढा बणाइआ होइआ घर. "रहित सरदखाने मे जोई." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਸੀਤਲ. ਸਰਦ। ੨. ਸ਼ਾਂਤ. ਕ੍ਰੋਧ ਰਹਿਤ। ੩. ਸੁਸਤ. ਆਲਸੀ। ੪. ਨਾਮਰਦ. ਮੈਥੁਨਸ਼ਕਤਿ ਰਹਿਤ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰਗ੍ਯਾ- ਖ਼ਸ ਬਾਂਸ ਅਥਵਾ ਸਰਕੁੜੇ ਆਦਿ ਦੀ ਕੰਧ, ਅਥਵਾ ਪੜਦਾ. ਟਟਿਯਾ। ੨. ਪਾਖ਼ਾਨੇ ਬੈਠਣ ਲਈ ਕੀਤੀ ਹੋਈ ਓਟ। ੩. ਮੁਹਾਵਰੇ ਵਿੱਚ ਪਾਖਾਨੇ (ਵਿਸ੍ਠਾ) ਨੂੰ ਭੀ ਟੱਟੀ ਆਖ ਦਿੰਦੇ ਹਨ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸਰਵ- ਜੋ. ਯਃ ਜੇਹੜਾ. "ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ." (ਮਲਾ ਰਵਿਦਾਸ) ੨. ਸੰਗ੍ਯਾ- ਭਾਰਯਾ. ਜੋਰੂ. ਜਾਯਾ. ਜ਼ੌਜਹ. "ਕਵਨ ਪੁਰਖ ਕੀ ਜੋਈ." (ਆਸਾ ਕਬੀਰ) ੩. ਕ੍ਰਿ. ਵਿ- ਜੋਹਕੇ. ਖੋਜਕੇ. ਪੜਤਾਲ ਕਰਕੇ. "ਸਗਲੇ ਮੈ ਦੇਖੇ ਜੋਈ." (ਮਾਰੂ ਮਃ ੫) ਦੇਖੋ, ਜੋਈਦਨ। ੪. ਜੋੜੀ. ਜੋਤੀ। ੫. ਜੋਈਂ. ਦੇਖਾਂ. "ਜੋਈ ਸਾਂਈ ਮੁਹ ਖੜਾ." (ਵਾਰ ਮਾਰੂ ੨. ਮਃ ੫)...