saranājoga, saranijogaसरनाजोग, सरनिजोग
ਸ਼ਰਣ ਗ੍ਰਹਣ ਕਰਨ ਯੋਗ. "ਮਨਸਾ. - ਪੂਰਨ ਸਰਨਾਜੋਗ." (ਸੁਖਮਨੀ) "ਤੂ ਸਮਰਥੁ ਸਰਨਿਜੋਗ." (ਕਾਨ ਮਃ ੫)
शरण ग्रहण करन योग. "मनसा. - पूरन सरनाजोग." (सुखमनी) "तू समरथु सरनिजोग." (कान मः ५)
ਸੰ. ਸੰਗ੍ਯਾ- ਗਮਨ. ਜਾਣਾ। ੨. ਸੰ. ਸ਼ਰਣ. ਘਰ। ੩. ਓਟ. ਪਨਾਹ। ੪. ਵਿ- ਪਨਾਹ ਦਿਹੰਦਾ. ਰੱਛਕ....
ਸੰ. ग्रहण ਸੰਗ੍ਯਾ- ਅੰਗੀਕਾਰ ਕਰਨਾ। ੨. ਪਕੜਨਾ। ੩. ਅਰਥ ਦਾ ਸਮਝਣਾ। ੪. ਸੂਰਜ, ਚੰਦ੍ਰਮਾ ਦਾ ਆਵਰਣ (ਪੜਦੇ) ਵਿੱਚ ਆ ਜਾਣਾ, ਜਿਸ ਤੋਂ ਅਸੀਂ ਉਨ੍ਹਾਂ ਦਾ ਸਾਰਾ ਅਥਵਾ ਕੁਝ ਹਿੱਸਾ ਨਾ ਦੇਖ ਸਕੀਏ. ਪੁਰਾਣਾਂ ਵਿੱਚ ਗ੍ਰਹਣ ਦਾ ਕਾਰਣ ਰਾਹੁ ਅਤੇ ਕੇਤੁ ਕਰਕੇ ਸੂਰਜ ਅਤੇ ਚੰਦ੍ਰਮਾ ਦਾ ਗ੍ਰਸੇ ਜਾਣਾ ਮੰਨਿਆ ਹੈ, ਪਰ ਵਾਸਤਵ ਵਿੱਚ ਸੂਰਜ ਅਤੇ ਚੰਦ੍ਰਮਾ ਦੇ ਮੱਧ ਪ੍ਰਿਥਿਵੀ ਦੇ ਆਉਣ ਕਰਕੇ ਚੰਦ੍ਰਗ੍ਰਹਣ ਅਤੇ ਸੂਰਜ ਅਰ ਪ੍ਰਿਥਿਵੀ ਦੇ ਮੱਧ ਚੰਦਰਮਾ ਆਉਣ ਤੋਂ ਸੂਰਜਗ੍ਰਹਣ ਹੁੰਦਾ ਹੈ. ਸੂਰਜਗ੍ਰਹਣ ਕੇਵਲ ਅਮਾਵਸ੍ਯਾ ਨੂੰ ਅਤੇ ਚੰਦ੍ਰਗ੍ਰਹਣ ਕੇਵਲ ਪੂਰਣਿਮਾ (ਪੂਰਨਮਾਸੀ) ਦੀ ਰਾਤ ਨੂੰ ਹੋਇਆ ਕਰਦਾ ਹੈ. ਗ੍ਰਹਣ ਸਮੇਂ ਸੂਰਜ ਅਤੇ ਚੰਦ੍ਰਮਾ ਨੂੰ ਵਿਪਦਾ ਤੋਂ ਛੁਡਾਉਣ ਲਈ ਹਿੰਦੂ ਦਾਨ ਜਪ ਭੀ ਕਰਦੇ ਹਨ ਅਤੇ ਖਾਣ ਪੀਣ ਤੋਂ ਅਸ਼ੁੱਧਿ ਦੇ ਕਾਰਣ ਪਰਹੇਜ਼ ਕਰਦੇ ਹਨ, ਪਰ ਗੁਰੁਮਤ ਵਿੱਚ ਇਨ੍ਹਾਂ ਭਰਮਾਂ ਦਾ ਨਿਸੇਧ ਹੈ.#"ਹਰਿ ਹਰਿ ਨਾਮ ਮਜਨ ਕਰਿ ਸੂਚੇ,#ਕੋਟਿ ਗ੍ਰਹਣ ਪੁੰਨ ਫਲ ਮੂਚੇ."#(ਗਉ ਮਃ ੫)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਦੇਖੋ, ਯੁਜ੍ ਧਾ. ਸੰਗ੍ਯਾ- ਸੰਯੋਗ. ਜੜ. ਮਿਲਾਪ। ੨. ਉਪਾਯ. ਜਤਨ। ੩. ਚਿੱਤ ਦੀ ਵ੍ਰਿੱਤਿ ਦਾ ਰੋਕਣਾ. योगश्चित्त्वृत्ति् निरोधः (ਪਾਤੰਜਲ ਦਰਸ਼ਨ. ਪਾਦ ੧. ਸੂਤ੍ਰ ੨¹) ਦੇਖੋ, ਸਹਜ ਜੋਗ ਅਤੇ ਜੋਗ। ੪. ਪਤੰਜਲਿ ਰਿਖਿ ਦਾ ਦੱਸਿਆ ਅੱਠ ਅੰਗ ਰੂਪ ਯੋਗਸਾਧਨ, ਜੋ ਮੁਕਤਿ ਦਾ ਕਾਰਣ ਹੈ।² ੫. ਯੁਕ੍ਤਿ. ਦਲੀਲ। ੬. ਜੀਵਾਤਮਾ ਅਤੇ ਪਰਮਾਤਮਾ ਦਾ ਇੱਕ ਹੋਣਾ। ੭. ਜੋ ਵਸਤੂ ਨਹੀਂ ਮਿਲੀ, ਉਸ ਦੀ ਪ੍ਰਾਪਤੀ ਦੀ ਚਿੰਤਾ। ੮. ਦੇਹ (ਸ਼ਰੀਰ) ਦੀ ਇਸਥਿਤੀ। ੯. ਨੁਸਖ਼ਾ। ੧੦. ਗ੍ਰਹਾਂ ਦਾ ਮੇਲ....
ਵਿ- ਮਾਨਸ. ਮਨ ਦਾ। ੨. ਮਨ ਕਰਕੇ. "ਮਨਸਾ ਕਰਿ ਸਿਮਰੰਤ ਤੁਝੈ ਨਰ." (ਸਵੈਯੇ ਮਃ ੪. ਕੇ) ੩. ਸੰਗ੍ਯਾ- ਇੱਛਾ. ਕਾਮਨਾ. "ਮਨਸਾ ਧਾਰਿ ਜੋ ਘਰਿ ਤੇ ਆਵੈ." (ਮਾਝ ਮਃ ੫) ੪. ਧੀਰ ਗੋਤ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਇਆ। ੫. ਬ੍ਰਹਮਵੈਵਰਤ ਅਨੁਸਾਰ ਕਸ਼੍ਯਪ ਦੀ ਪੁਤ੍ਰੀ, ਵਾਸੁਕਿਨਾਗ ਦੀ ਭੈਣ ਅਤੇ ਆਸ੍ਤੀਕ ਦੀ ਮਾਤਾ, ਜੋ ਪੇਟਬਲ ਚਲਣ ਵਾਲੇ ਜ਼ਹਿਰੀਲੇ ਜੰਤੂਆਂ ਤੋਂ ਰਖ੍ਯਾ ਕਰਨ ਵਾਲੀ ਮੰਨੀ ਗਈ ਹੈ. ਇਸ ਦਾ ਨਾਮ "ਵਿਸਹਰਾ" ਭੀ ਹੈ, ਇਸ ਦੀ ਪੂਜਾ ਹਾੜ ਦੀ ਪੰਚਮੀ ਨੂੰ ਮਿੱਟੀ ਦਾ ਸੱਪ ਬਣਾਕੇ ਕੀਤੀ ਜਾਂਦੀ ਹੈ.#ਮਹਾਭਾਰਤ ਵਿੱਚ ਕਥਾ ਹੈ ਕਿ ਜਰਤਕਾਰੁ ਵਡਾ ਉੱਤਮ ਰਿਖੀ ਸੀ. ਇੱਕ ਵਾਰ ਓਹ ਵਿਚਰਦਾ ਹੋਇਆ ਅਜੇਹੇ ਥਾਂ ਆਣ ਪੁੱਜਾ, ਜਿੱਥੇ ਕਈ ਆਦਮੀ ਬਿਰਛਾਂ ਨਾਲ ਮੂਧੇ ਲਟਕ ਰਹੇ ਸੀ. ਪੁੱਛਣ ਤੋਂ ਪਤਾ ਲੱਗਾ ਕਿ ਉਹ ਜਰਤਕਾਰੁ ਦੇ ਹੀ ਬਜ਼ੁਰਗ ਹਨ, ਅਰ ਜਰਤਕਾਰੁ ਦੇ ਸੰਤਾਨ ਨਾ ਹੋਣ ਕਾਰਣ ਉਨ੍ਹਾਂ ਦੀ ਇਹ ਦੁਰਗਤਿ ਹੋਈ ਹੈ. ਇਸ ਪੁਰ ਜਰਤਕਾਰੁ ਨੇ ਵਾਸੁਕਿ ਦੀ ਭੈਣ (ਮਨਸਾ) ਵਿਆਹੀ, ਜਿਸ ਤੋਂ ਆਸ੍ਤੀਕ ਜਨਮਿਆ. ਰਾਜਾ ਜਨਮੇਜਯ ਦੇ ਸਰਪਮੇਧ ਜੱਰਾਸਮੇਂ ਆਸ੍ਤੀਕ ਨੇ ਹੀ ਵਿੱਚ ਪੈਕੇ ਸੱਪਾਂ ਦੀ ਜਾਨ ਬਚਾਈ ਸੀ. ਦੇਖੋ ਆਸਤੀਕ। ੬. ਅ਼. [منشا] । ਮਨਸ਼ਾ. ਮਕ਼ਸਦ. ਇਰਾਦਾ। ੭. ਨਿਯਮ। ੮. ਅ਼. [منصع] ਮਨਸਅ਼. ਸੰਗਤਿ. ਸੁਹਬਤ. "ਜੈਸੀ ਆਸਾ. ਤੈਸੀ ਮਨਸਾ." (ਸੂਹੀ ਛੰਤ ਮਃ ੧) ੯. ਸਭਾ. ਮਜਲਿਸ। ੧੦. ਮਨੁਸ਼੍ਯ ਲਈ ਭੀ ਮਨਸਾ ਸ਼ਬਦ ਆਇਆ ਹੈ. "ਮਨ ਕਾ ਕਹਿਆ ਮਨਸਾ ਕਰੈ." (ਬਿਲਾ ਅਃ ਮਃ ੧)...
ਦੇਖੋ, ਪੂਰਣ. "ਪੂਰਨ ਆਸ ਕਰੀ ਖਿਨ ਭੀਤਰਿ." (ਮਾਝ ਮਃ ੫) ੨. ਸੰਗ੍ਯਾ- ਸ਼ਾਲਿਵਾਹਨਕੋਟ (ਸਿਆਲਕੋਟ) ਦੇ ਪ੍ਰਤਾਪੀ ਰਾਜੇ ਸ਼ਾਲਿਵਾਹਨ ਦਾ ਪੁਤ੍ਰ ਅਤੇ ਰਸਾਲੂ ਦਾ ਭਾਈ, ਜੋ ਰਾਜ ਦੀ ਇੱਛਾ ਤਿਆਗ ਕੇ ਯੋਗੀ ਹੋ ਗਿਆ ਸੀ. ਸਿਆਲਕੋਟ ਤੋਂ ਚਾਰ ਮੀਲ ਉੱਤਰ ਪੂਰਨ ਦਾ ਖੂਹ ਹੈ, ਜਿਸ ਵਿੱਚ ਮਤੇਈ ਦੀ ਚਲਾਕੀ ਨਾਲ ਪੂਰਨ ਸੁੱਟਿਆ ਗਿਆ ਸੀ ਅਰ ਉਸ ਵਿੱਚੋਂ ਗੋਰਖਨਾਥ ਨੇ ਆਕੇ ਕੱਢਿਆ ਸੀ. ਗੋਰਖਨਾਥ ਦੇ ਬੈਠਣ ਦਾ ਟਿੱਬਾ ਭੀ ਖੂਹ ਦੇ ਪਾਸ ਹੀ ਹੈ. ਸੰਤਾਨ ਦੀ ਇੱਛਾ ਵਾਲੀਆਂ ਅਨੇਕ ਜਾਤੀ ਦੀਆਂ ਇਸਤ੍ਰੀਆਂ ਪੂਰਨ ਦੇ ਖੂਹ ਤੇ ਆਕੇ ਇਸਨਾਨ ਕਰਦੀਆਂ ਹਨ. ਏਥੋਂ ਦੇ ਪੁਜਾਰੀ ਜੋਗੀ ਹਨ. ਸ਼ਹਿਰ ਸਿਆਲਕੋਟ ਵਿੱਚ ਪੂਰਨ ਦਾ ਭੋਰਾ ਭੀ ਹੈ, ਜਿਸ ਵਿੱਚ ਜੋਤਿਸੀਆਂ ਦੇ ਆਖੇ ਉਹ ਬਾਲ ਅਵਸਥਾ ਵਿੱਚ ਰੱਖਿਆ ਗਿਆ ਸੀ....
ਸ਼ਰਣ ਗ੍ਰਹਣ ਕਰਨ ਯੋਗ. "ਮਨਸਾ. - ਪੂਰਨ ਸਰਨਾਜੋਗ." (ਸੁਖਮਨੀ) "ਤੂ ਸਮਰਥੁ ਸਰਨਿਜੋਗ." (ਕਾਨ ਮਃ ੫)...
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਦੇਖੋ, ਸਮਰਥ....
ਸ਼ਰਣ ਗ੍ਰਹਣ ਕਰਨ ਯੋਗ. "ਮਨਸਾ. - ਪੂਰਨ ਸਰਨਾਜੋਗ." (ਸੁਖਮਨੀ) "ਤੂ ਸਮਰਥੁ ਸਰਨਿਜੋਗ." (ਕਾਨ ਮਃ ੫)...
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....