sarapindhaसरपिंद
ਸੰਗ੍ਯਾ- ਸੱਪਾਂ ਦਾ ਇੰਦ੍ਰ ਸੇਸਨਾਗ, ਅਤੇ ਵਾਸੁਕਿ. ਦੇਖੋ, ਅੰ. Serpent. "ਸਰਪਿੰਦ ਗਿਰਿੰਦ ਖਗਿੰਦ ਤੁਲੰ." (ਨਾਪ੍ਰ) ਗਿਰੀਂਦ੍ਰ (ਪਹਾੜੀ ਰਾਜੇ) ਜੋ ਸਰਪਰਾਜ ਜੇਹੇ ਹਨ, ਉਨ੍ਹਾਂ ਨੂੰ ਪੰਛੀਰਾਜ ਗਰੁੜ ਤੁੱਲ ਹਨ.
संग्या- सॱपां दा इंद्र सेसनाग, अते वासुकि. देखो, अं. Serpent. "सरपिंद गिरिंद खगिंद तुलं." (नाप्र) गिरींद्र (पहाड़ी राजे) जो सरपराज जेहे हन, उन्हां नूं पंछीराज गरुड़ तुॱल हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਇੱਕ ਨਾਗ. ਦੇਖੋ, ਬਾਸਕ ੩....
ਸੰਗ੍ਯਾ- ਸੱਪਾਂ ਦਾ ਇੰਦ੍ਰ ਸੇਸਨਾਗ, ਅਤੇ ਵਾਸੁਕਿ. ਦੇਖੋ, ਅੰ. Serpent. "ਸਰਪਿੰਦ ਗਿਰਿੰਦ ਖਗਿੰਦ ਤੁਲੰ." (ਨਾਪ੍ਰ) ਗਿਰੀਂਦ੍ਰ (ਪਹਾੜੀ ਰਾਜੇ) ਜੋ ਸਰਪਰਾਜ ਜੇਹੇ ਹਨ, ਉਨ੍ਹਾਂ ਨੂੰ ਪੰਛੀਰਾਜ ਗਰੁੜ ਤੁੱਲ ਹਨ....
ਦੇਖੋ, ਗਿਰੀਂਦ੍ਰ....
ਖਗ- ਈਸ਼. ਖਗ- ਇੰਦ੍ਰ. ਪੰਛੀਆਂ ਦਾ ਈਸ਼ (ਸ੍ਵਾਮੀ), ਗਰੁੜ. ਪੰਛੀਆਂ ਦਾ ਇੰਦ੍ਰ. "ਖਗਿਸ ਕੇ ਸਰ ਲਾਗੇ." (ਚਰਿਤ੍ਰ ੨੦੩) "ਜੇ ਨਰ ਗ੍ਰਸੇ ਕਲੂਖ ਅਹੇਸਾ। ਜਾਂਹਿ ਸ਼ਰਨ ਸੋ ਨਾਮ ਖਗੇਸਾ." (ਨਾਪ੍ਰ) ੨. ਸੂਰਜ। ੩. ਚੰਦ੍ਰਮਾ। ੪. ਦੇਵਰਾਜ. ਇੰਦ੍ਰ....
ਗਿਰੀ. ਇੰਦ੍ਰ. ਦੇਖੋ, ਗਿਰੀਸ....
ਸੰਗ੍ਯਾ- ਛੋਟਾ ਪਰਵਤ। ੨. ਪਹਾੜ ਦੇ ਲੋਕਾਂ ਦੀ ਇੱਕ ਪਿਆਰੀ ਰਾਗਿਣੀ ਜੋ ਸੰਪੂਰਣ ਜਾਤਿ ਦੀ ਹੈ. ਇਸ ਵਿੱਚ ਨਿਸਾਦ ਕੋਮਲ ਅਤੇ ਸ਼ੁੱਧ ਦੋਵੇਂ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਇਸ ਨੂੰ ਲੋਕ ਝੰਝੋਟੀ ਭੀ ਆਖਦੇ ਹਨ. ਇਸ ਦੇ ਗਾਉਣ ਦਾ ਕੋਈ ਖਾਸ ਵੇਲਾ ਨਹੀਂ.#ਆਰੋਹੀ- ਧ ਸ ਰ ਮ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ।#੩. ਪਹਾੜ ਦੀ ਭਾਸਾ (ਬੋੱਲੀ). ੪. ਪਹਾੜ ਦੇ ਵਸਨੀਕ। ੫. ਵਿ- ਪਹਾੜ ਨਾਲ ਸੰਬੰਧ ਰੱਖਣ ਵਾਲਾ. ਪਹਾੜ ਦਾ....
ਰੱਜੇ. ਤ੍ਰਿਪਤ ਹੋਏ. "ਮਨਿ ਸੰਤੋਖ ਸਬਦਿਗੁਰ ਰਾਜੇ." (ਰਾਮ ਮਃ ੫) ੨. ਰਾਜਾ ਦਾ ਬਹੁਵਚਨ....
ਸੰਗ੍ਯਾ- ਸ਼ੇਸਨਾਗ। ੨. ਵਾਸੁਕਿ....
ਸੰ. गरुड ਸੰਗ੍ਯਾ- ਵਿਨਤਾ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ, ਜੋ ਵਿਸਨੁ ਦਾ ਵਾਹਨ ਅਤੇ ਪੰਛੀਆਂ ਦਾ ਰਾਜਾ ਲਿਖਿਆ ਹੈ. ਇਸ ਦਾ ਅੱਧਾ ਧੜ ਪੰਛੀ ਦਾ ਅਤੇ ਉਪੱਰਲਾ ਭਾਗ ਮਨੁੱਖ ਦਾ ਹੈ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਗਰੁੜ ਦੇਵਤਿਆਂ ਨੂੰ ਜਿੱਤਕੇ ਸੁਰਗ ਤੋਂ ਅਮ੍ਰਿਤ ਲੈ ਆਇਆ, ਤਦ ਵਿਸਨੁ ਨੇ ਰੀਝਕੇ ਆਖਿਆ ਕਿ ਵਰ ਮੰਗ. ਗਰੁੜ ਨੇ ਕਿਹਾ ਕਿ ਮੈਂ ਸਦਾ ਆਪ ਦੇ ਉੱਪਰ ਰਹਾਂ, ਵਿਸਨੁ ਨੇ ਇਹ ਬਾਤ ਮੰਨ ਲਈ, ਪਰ ਗਰੁੜ ਨੇ ਮਨ ਵਿੱਚ ਸੋਚਿਆ ਕਿ ਇਹ ਗੱਲ ਚੰਗੀ ਨਹੀਂ ਹੋਈ, ਕਿਉਂਕਿ ਅਜਿਹਾ ਹੋਣ ਤੋਂ ਵਿਸਨੁ ਦਾ ਅਪਮਾਨ ਹੈ. ਗਰੁੜ ਨੇ ਵਿਸਨੁ ਨੂੰ ਆਖਿਆ ਕਿ ਆਪ ਮੈਥੋਂ ਕੋਈ ਵਰ ਲੈ ਲਓ. ਵਿਸਨੁ ਨੇ ਆਖਿਆ ਕਿ ਤੂੰ ਮੇਰੀ ਸਵਾਰੀ ਬਣਜਾ. ਹੁਣ ਚਿੰਤਾ ਇਹ ਹੋਈ ਕਿ ਦੋਹਾਂ ਨੂੰ ਇੱਕ ਦੂਜੇ ਦੇ ਹੇਠ ਹੋਣ ਪਿਆ. ਅੰਤ ਨੂੰ ਵਡੀ ਵਿਚਾਰ ਪਿੱਛੋਂ ਇਹ ਫੈਸਲਾ ਹੋਇਆ ਕਿ ਗਰੁੜ ਵਿਸਨੁ ਦੀ ਧੁਜਾ ਉੱਪਰ ਰਹੇ, ਇਸ ਤੋਂ ਵਿਸਨੁ ਦਾ ਵਾਹਨ ਭੀ ਹੋ ਗਿਆ ਅਤੇ ਵਿਸਨੁ ਦੇ ਉੱਪਰ ਭੀ ਹੋਇਆ.#"ਗਰੁੜ ਚੜੇ ਆਏ ਗੋਪਾਲ." (ਭੈਰ ਨਾਮਦੇਵ) ੨. ਦੇਖੋ, ਗਰੁੜੁ....