sarapēchaसरपेच
ਫ਼ਾ. [سرپیچ] ਸੰਗ੍ਯਾ- ਦਸਤਾਰ. ਪੱਗ। ੨. ਸਿਰ ਉੱਪਰ ਪਹਿਰਣ ਦਾ ਇੱਕ ਭੂਖਣ ਜੋ ਪਗੜੀ ਉੱਪਰ ਜਿਗਾ ਦੀ ਤਰਾਂ ਸਜਾਇਆ ਜਾਂਦਾ ਹੈ. "ਲਾਲਨ ਕੋ ਸਰਪੇਚ ਸੁਹਾਯੋ." (ਚਰਿਤ੍ਰ ੧੦੯)
फ़ा. [سرپیچ] संग्या- दसतार. पॱग। २. सिर उॱपर पहिरण दा इॱक भूखण जो पगड़ी उॱपर जिगा दी तरां सजाइआ जांदा है. "लालन को सरपेच सुहायो." (चरित्र १०९)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [دستار] ਸੰਗ੍ਯਾ- ਪੱਗ. "ਸਾਬਤ ਸੂਰਤਿ ਦਸਤਾਰ ਸਿਰਾ." (ਮਾਰੂ ਸੋਲਹੇ ਮਃ ੫) ਸਾਬਤ ਸੂਰਤ ਰਹਿਣਾ ਹੀ ਸਿਰ ਤੇ ਦਸਤਾਰ ਸਜਾਉਣੀ ਹੈ....
ਸੰਗ੍ਯਾ- ਦਸਤਾਰ. ਪਗੜੀ. "ਘੋਰ ਪਗੀਆ ਸਿਰ ਬਾਂਧੇ." (ਪਾਰਸਾਵ)...
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਭੂਸਣ. ਗਹਿਣਾ ਜੇਵਰ। ੨. ਸਜਾਵਟ. ਸਿੰਗਾਰ. ਵਿਦ੍ਵਾਨਾਂ ਨੇ ਇਸਤ੍ਰੀ ਪੁਰਖ ਦੇ ਚਾਰ ਭੂਖਣ ਲਿਖੇ ਹਨ- ਰੂਪ, ਵਿਦ੍ਯਾ, ਸਦਾਚਾਰ ਅਤੇ ਉੱਤਮ ਲਿਬਾਸ। ੩. ਕਾਵ੍ਯ ਦਾ ਅਲੰਕਾਰ. ਦੇਖੋ, ਭੂਸ ੨। ੪. ਦੇਖੋ, ਦੁਆਦਸ ਭੂਖਣ। ਗੁਰੁਬਾਣੀ ਵਿੱਚ ਇਨ੍ਹਾਂ ਭੂਖਣਾਂ ਦਾ ਉਪਦੇਸ ਹੈ. "ਸੰਤਜਨਾ ਕੀ ਧੂੜਿ ਨਿਤ ਬਾਛਹਿ, ਨਾਮ ਸਚੇ ਕਾ ਗਹਣਾ." (ਮਾਝ ਮਃ ੫) "ਹਰਿ ਹਰਿ ਹਾਰੁ ਕੰਠਿ ×× ਕਰ ਕਰਿ ਕਰਤਾ ਕੰਗਨਾ ਪਹਿਰੈ." ×× (ਆਸਾ ਮਃ ੧) "ਹਰਿ ਹਰਿ ਹਾਰੁ ਕੰਠਿ ਹੈ ਬਨਿਆ, ਮਨੁ ਮੋਤੀਚੂਰੁ ਵਡ ਗਹਨ ਗਹਨਈਆ." (ਬਿਲਾ ਅਃ ਮਃ ੪)#"ਭਰਤਾ ਕਹੈ ਸੁ ਮਾਨੀਐ, ਇਹੁ ਸੀਗਾਰ ਬਨਾਇਰੀ। ਦੂਜਾਭਾਉ ਵਿਸਾਰੀਐ, ਇਹੁ ਤੰਬੋਲਾ ਖਾਇਰੀ." ×× (ਆਸਾ ਮਃ ੫) "ਹਰਿਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ, ਹਰਿਨਾਮ ਰੰਗ ਆਭਰਣੀ." (ਜੈਤ ਮਃ ੫)...
ਦੇਖੋ, ਪਗਰੀ....
ਤੁ. [جیِغہ] ਜੀਗ਼ਹ. ਸੰਗ੍ਯਾ- ਮਹਾਰਾਜੇ ਅਤੇ ਪ੍ਰਤਾਪੀ ਪੁਰਖਾਂ ਦੇ ਸਿਰ ਦਾ ਭੂਖਣ ਜਿਗਾ ਅਤੇ ਕਲਗੀ ਰਾਜਚਿੰਨ੍ਹ ਹਨ.#"ਕੋਰਦਾਰ ਚਹੁਁ ਓਰਨ ਚੀਰੇ।#ਜਰੇ ਬਿਕੀਮਤ ਤਿਸ ਮਹਿ ਹੀਰੇ।#ਜਬਰ ਜੇਬ ਜੁਤ ਜਗਮਗਕਾਰੀ।#ਜਿਗਾ ਦਈ ਸਿਰ ਬੰਧ ਉਦਾਰੀ." (ਗੁਪ੍ਰਸੂ)...
ਵਿ- ਪ੍ਰਿਯ. ਪਿਆਰਾ. ਪ੍ਰੀਤਮ. "ਮੂ ਲਾਲਨ ਸਿਉ ਪ੍ਰੀਤਿ ਬਨੀ." (ਬਿਲਾ ਮਃ ੫) ੨. ਸੰ. ਲਾਲਨ. ਲਡਾਉਣਾ. ਸਨੇਹ ਨਾਲ ਪਾਲਣਾ. "ਲਾਲਤ ਮਾਤ ਵਿਸਾਲ ਹਿਤ." (ਨਾਪ੍ਰ)...
ਫ਼ਾ. [سرپیچ] ਸੰਗ੍ਯਾ- ਦਸਤਾਰ. ਪੱਗ। ੨. ਸਿਰ ਉੱਪਰ ਪਹਿਰਣ ਦਾ ਇੱਕ ਭੂਖਣ ਜੋ ਪਗੜੀ ਉੱਪਰ ਜਿਗਾ ਦੀ ਤਰਾਂ ਸਜਾਇਆ ਜਾਂਦਾ ਹੈ. "ਲਾਲਨ ਕੋ ਸਰਪੇਚ ਸੁਹਾਯੋ." (ਚਰਿਤ੍ਰ ੧੦੯)...
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....