sarab tdhaur gāmīसरब ठौर गामी
ਵਿ- ਸਭ ਜਗਾ ਜਾਣ ਵਾਲਾ. ਹਰ ਥਾਂ ਵਿਚਰਨ ਵਾਲਾ। ੨. ਸੰਗ੍ਯਾ- ਜੰਗਮ ਸਾਧੁ. ਬਿਹੰਗਮ. ਦੇਖੋ, ਧਰਮਧਾਮੀ.
वि- सभ जगा जाण वाला. हर थां विचरन वाला। २. संग्या- जंगम साधु. बिहंगम. देखो, धरमधामी.
ਸੰਗ੍ਯਾ- ਜਾਗਰਣ. ਜਗਾਣਾ. ਦੇਖੋ, ਰਾਤਜਾਗਾ। ੨. ਜਗਹ. ਜਾਯਗਾਹ. ਥਾਂ. ਸ੍ਥਾਨ। ੩. ਸੰਗੀਤ ਅਨੁਸਾਰ ਤਾਲ ਦੀ ਸਮਾਪਤੀ ਦਾ ਅਸਥਾਨ. ਸਮ....
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. जङ्गम. ਤੁਰਨ ਫਿਰਨ ਵਾਲਾ. ਗਮਨ ਕਰਤਾ. ਜੋ ਇੱਕ ਥਾਂ ਨਾ ਟਿਕੇ. "ਅਸਥਾਵਰ ਜੰਗਮ ਕੀਟ ਪਤੰਗਾ." (ਗਉ ਕਬੀਰ)#੨. ਸ਼ੈਵ ਮਤ ਦਾ ਇੱਕ ਫ਼ਿਰਕਾ, ਜੋ ਜੋਗੀਆਂ ਦੀ ਸ਼ਾਖ਼ ਹੈ. ਜੰਗਮ ਸਿਰ ਪੁਰ ਸਰਪ ਦੀ ਸ਼ਕਲ ਦੀ ਰੱਸੀ ਅਤੇ ਧਾਤੁ ਦਾ ਚੰਦ੍ਰਮਾ ਪਹਿਰਦੇ ਹਨ. ਕੰਨਾਂ ਵਿੱਚ ਮੁਦ੍ਰਾ ਦੀ ਥਾਂ ਪਿੱਤਲ ਦੇ ਫੁੱਲ ਮੋਰਪੰਖਾ ਨਾਲ ਸਜੇ ਹੋਏ ਧਾਰਨ ਕਰਦੇ ਹਨ. ਜੰਗਮ ਦੋ ਹਿੱਸਿਆਂ ਵਿੱਚ ਵੰਡੇ ਹੋਏ ਹਨ ਇੱਕ ਧਤਸ੍ਥਲ (ਵਿਰਕ੍ਤ) ਦੂਜੇ ਗੁਰੂਸ੍ਥਲ (ਗ੍ਰਿਹਸ੍ਥੀ). "ਜੰਗਮ ਜੋਧ ਜਤੀ ਸੰਨਿਆਸੀ." (ਮਾਰੂ ਮਃ ੧)...
ਵਿ- ਜੋ ਪਰਾਏ ਕਾਰਜ ਨੂੰ ਸਿੱਧ ਕਰੇ. ਉਪਕਾਰੀ। ੨. ਉੱਤਮ. ਸ਼੍ਰੇਸ੍ਠ. ਭਲਾ. ਨੇਕ। ੩. ਮਨੋਹਰ. ਸੁੰਦਰ। ੪. ਕੁਲੀਨ। ੫. ਯੋਗ੍ਯ. ਲਾਇਕ। ੬. ਸੰਗ੍ਯਾ- ਗੁਰੁ ਨਾਨਕ ਦੇਵ. "ਉਤਮ ਸਲੋਕ ਸਾਧੁ ਕੇ ਬਚਨ." (ਸੁਖਮਨੀ) ੭. ਵ੍ਯ- ਧਨ੍ਯ. ਵਾਹਵਾ. ਸ਼ਾਬਾਸ਼। ੮. ਸੰ. ਦੇਖੋ, ਸਾਧ੍ਯ....
ਸੰ. ਵਿਹੰਗ- ਵਿਹੰਗਮ. ਵਿਹ (ਆਕਾਸ਼) ਵਿੱਚ ਜੋ ਗਮਨ ਕਰੇ, ਪੰਛੀ। ੨. ਸੂਰਯ। ੩. ਪੰਛੀ ਜੇਹੀ ਵ੍ਰਿੱਤਿ ਵਾਲਾ ਵਿਰਕ੍ਤ ਸਾਧੁ. "ਰਹੈ ਬਿਹੰਗਮ ਕਤਹਿ ਨ ਜਾਈ." (ਗਉ ਬਾਵਨ ਕਬੀਰ)...
ਵਿ- ਧਰਮ ਦਾ ਘਰ. ਧਰਮ ਦਾ ਨਿਵਾਸ। ੨. ਸੰਗ੍ਯਾ- ਧਾਮ (ਘਰ) ਦੇ ਧਰਮ ਨੂੰ ਹਾਰਨ ਵਾਲਾ, ਗ੍ਰਿਹਸਥੀ. "ਕਹੂੰ ਧਰਮਧਾਮੀ, ਕਹੂੰ ਸਰਬ ਠੌਰ ਗਾਮੀ." (ਅਕਾਲ) ਕਿਤੇ ਗ੍ਰਿਹਸਥੀ ਕਿਤੇ ਜੰਗਮ ਸਾਧੂ....