sarababhaunaसरबभउण
ਸਰ੍ਵ ਅਸਥਾਨਾਂ ਵਿੱਚ ਭ੍ਰਮਣ ਕਰਤਾ। ੨. ਸਾਰੇ ਭਵਨ (ਲੋਕਾਂ) ਵਿੱਚ ਵ੍ਯਾਪਕ. "ਨਮੋ ਸਰਬਭਉਣੇ." (ਜਾਪੁ) ੩. ਸਾਰੇ ਹੈ ਜਿਸ ਦਾ ਭਵਨ (ਘਰ).
सर्व असथानां विॱच भ्रमण करता। २. सारे भवन (लोकां) विॱच व्यापक. "नमो सरबभउणे." (जापु) ३. सारे है जिस दा भवन (घर).
ਸੰਗ੍ਯਾ- ਘੁੰਮਣਾ. ਚਕ੍ਰਾਕਾਰ ਫਿਰਨਾ। ੨. ਵਿਚਰਨਾ। ੩. ਸ਼ੱਕ ਵਿੱਚ ਪੈਣਾ। ੪. ਮਨ ਦਾ ਕਾਇਮ ਨਾ ਰਹਿਣਾ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਸੰ. ਸੰਗ੍ਯਾ- ਹੋਣ ਦੀ ਦਸ਼ਾ. ਅਸ੍ਤਿਤ੍ਵ। ੨. ਰਹਾਇਸ਼। ੩. ਘਰ. "ਭਵਨ ਸੁਹਾਵੜਾ." (ਬਿਲਾ ਛੰਤ ਮਃ ੫) ੪. ਖ਼ਾਸ ਕਰਕੇ ਕਾਂਗੜੇ ਜਿਲੇ ਵਿੱਚ ਦੁਰਗਾ ਦਾ ਮੰਦਿਰ, ਜੋ ਜ੍ਵਾਲਾਮੁਖੀ ਦਾ ਭਵਨ ਹੈ। ੫. ਦੇਖੋ, ਭ੍ਰਮਣ. "ਚੂਕੈ ਮਨ ਕਾ ਭਵਨਾ." (ਸਿਧਗੋਸਟਿ) ੬. ਦੇਖੋ, ਭਵਨੁ, ਭੁਵਨ ਅਤੇ ਭਵਨ ਚਤੁਰਦਸ। ੭. ਭ੍ਰਮਰ (ਭੌਰ) ਦੀ ਥਾਂ ਭੀ ਭਵਨ ਸ਼ਬਦ ਆਇਆ ਹੈ. "ਤੁਝਹਿ ਚਰਨਾਅਰਬਿੰਦ ਭਵਨ ਮਨੁ." (ਆਸਾ ਰਵਿਦਾਸ) ਮੇਰਾ ਮਨ ਤੇਰੇ ਚਰਨ ਕਮਲਾਂ ਦਾ ਭ੍ਰਮਰ ਹੈ....
ਵਿ- ਆਪ੍, ਵਿ- ਫੈਲਿਆ ਹੋਇਆ. ਸਭ ਥਾਂ ਰਹਿਣ ਵਾਲਾ....
ਨਮਸਕਾਰ. "ਹਰਿਸੰਤਨ ਕਰਿ ਨਮੋ ਨਮੋ." (ਗਉ ਅਃ ਮਃ ੫)...
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...