sarababhakhī, sarababhachhīसरबभॱखी, सरबभॱछी
ਵਿ- ਸਰ੍ਵਭਕ੍ਸ਼ੀ. ਸਭ ਕੁਝ ਖਾਜਾਣ ਵਾਲਾ. ਧਰਮ ਅਨੁਸਾਰ ਜੋ ਖਾਣ ਲਾਇਕ ਵਸਤੁ ਨਹੀਂ ਉਸ ਨੂੰ ਭੀ ਖਾਣ ਵਾਲਾ. Omnivorous। ੨. ਦੇਖੋ, ਅਘੋਰੀ.
वि- सर्वभक्शी. सभ कुझ खाजाण वाला. धरम अनुसार जो खाण लाइक वसतु नहीं उस नूं भी खाण वाला. Omnivorous। २. देखो, अघोरी.
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ....
ਵਿ- ਲਾਉਣ ਵਾਲਾ. "ਗਲ ਸੇਤੀ ਲਾਇਕ." (ਵਾਰ ਮਾਰੂ ੨. ਮਃ ੫) ੨. ਦੇਖੋ, ਲਾਯਕ....
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵਿ- ਅਘੋਰ (ਸ਼ਿਵ) ਦਾ ਉਪਾਸਕ. "ਜੁਗੀਆ ਅਘੋਰੀ ਮੁਹਿ ਝੋਰੀ ਮੇ ਧਰਤ ਹੈ." (ਹਨੂ) ੨. ਸੰਗ੍ਯਾ- ਸ਼ਿਵ ਦੇ ਗਣ. "ਅਘੋਰਿ ਆਇ ਅੱਘਏ ਕਟੇ ਪਰੇ ਸੁ ਪ੍ਰਾਸਨੰ." (ਰਾਮਾਵ) ਫੱਟਾਂ (ਘਾਵਾਂ) ਨਾਲ ਕਟੇ ਪਏ ਯੋਧਿਆਂ ਨੂੰ ਖਾਕੇ ਸ਼ਿਵਗਣ ਅਘਾਏ। ੩. ਕੀਨਾਂਰਾਮ ਵਾਮਮਾਰਗੀ ਦਾ ਚਲਾਇਆ ਹੋਇਆ ਇੱਕ ਪੰਥ, ਜੋ ਮਦਿਰਾ ਮਾਂਸ ਤੋਂ ਛੁੱਟ ਮਲਮੂਤ੍ਰ ਦਾ ਖਾਣਾ ਪੀਣਾ ਭੀ ਧਰਮ ਦਾ ਅੰਗ ਮੰਨਦਾ ਹੈ. ਅਘੋਰੀ ਮੁਰਦੇ ਦੀ ਖੋਪਰੀ ਵਿੱਚ ਖਾਣਾ ਪੀਣਾ ਪਵਿਤ੍ਰ ਖਿਆਲ ਕਰਦੇ ਹਨ. ਇਨ੍ਹਾਂ ਨੂੰ 'ਕੀਨਾਰਾਮੀਏ' ਭੀ ਆਖਦੇ ਹਨ....