sarabamangalāसरबमंगला
ਸੰ. सर्वमङ्गला. ਇੱਕ ਖਾਸ ਦੇਵੀ, ਜੋ ਪੁਰਾਣਾਂ ਨੇ ਸਭ ਮੰਗਲਾਂ ਦੇ ਦੇਣ ਵਾਲੀ ਮੰਨੀ ਹੈ. ਦੇਖੋ, ਦੇਵੀ ਪੁਰਾਣ ਅਃ ੪੫ ਅਤੇ ਭਵਿਸ਼੍ਯ ਪੁਰਾਣ. "ਸਰਬਮੰਗਲਾ ਕੋ ਭਵਨ ਗੋਖਾ ਨਗਰ ਮਝਾਰ." (ਚਰਿਤ੍ਰ ੮੮)
सं. सर्वमङ्गला. इॱक खास देवी, जो पुराणां ने सभ मंगलां दे देण वाली मंनी है. देखो, देवी पुराण अः ४५ अते भविश्य पुराण. "सरबमंगला को भवन गोखा नगर मझार." (चरित्र ८८)
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਮੋਟੀ ਅਤੇ ਛੋਟੀ ਰੋਟੀ. ਦੇਖੋ, ਮੰਨ ੧। ੨. ਦੇਖੋ. ਮੰਨਣਾ....
ਸੰ. ਵਿ- ਪੁਰਾਣਾ. ਪ੍ਰਾਚੀਨ। ੨. ਸੰਗ੍ਯਾ- ਰੁਦ੍ਰ ਸ਼ਿਵ। ੩. ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ. "ਪੋਥੀ ਪੁਰਾਣ ਕਮਾਈਐ." (ਸ੍ਰੀ ਮਃ ੧) ੪. ਰਿਖੀ ਵ੍ਯਾਸ ਅਥਵਾ ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮ ਗ੍ਰੰਥ, ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ, ਵਿਸਨੁ ਅਤੇ ਬ੍ਰਹਮਾਂਡ ਪੁਰਾਣ ਵਿੱਚ ਪੁਰਾਣ ਦਾ ਲੱਛਣ ਇਹ ਕੀਤਾ ਹੈ-#''सर्गञ्च प्रतिसर्गञ्च वंशो मन्वन्तराणिच।#वंशानुचरितं चैव, पुराणं पञ्च लक्षणम्॥''#ਜਗਤ ਦੀ ਉਤਪੱਤੀ, ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਵੰਸ਼ਾਵਲੀ, ਮਨੁ ਦੇ ਰਾਜ ਦਾ ਸਮਾਂ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ਼ ਦੀ ਕਥਾ, ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ, ਉਹ ਪੁਰਾਣ ਹੈ.#ਪੁਰਾਣਾਂ ਦੀ ਗਿਣਤੀ ਅਠਾਰਾਂ ਹੈ, ਯਥਾ- ਵਿਸਨੁ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ- ਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ.#ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਵੱਖ, ਅਠਾਰਾਂ ਉਪਪੁਰਾਣ ਭੀ ਹਨ-#ਸਨਤਕੁਮਾਰ ਪੁਰਾਣ, ਨਾਰਸਿੰਹ, ਨਾਰਦੀਯ, ਦੇਵੀ ਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭਾਰ੍ਗਵ ਅਤੇ ਵਾਸ਼ਿਸ੍ਟ।¹ ੫. ਅਠਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣ ਨਾਉਂ ਦੇ ਗ੍ਰੰਥ ੧੮. ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਭਵਿਸ਼੍ਯ. ਵਿ- ਹੋਣ ਵਾਲਾ. ਅੱਗੋਂ ਹੋਣ ਵਾਲਾ ਆਂਉਣਵਾਲਾ ਸਮਾ....
ਸੰ. सर्वमङ्गला. ਇੱਕ ਖਾਸ ਦੇਵੀ, ਜੋ ਪੁਰਾਣਾਂ ਨੇ ਸਭ ਮੰਗਲਾਂ ਦੇ ਦੇਣ ਵਾਲੀ ਮੰਨੀ ਹੈ. ਦੇਖੋ, ਦੇਵੀ ਪੁਰਾਣ ਅਃ ੪੫ ਅਤੇ ਭਵਿਸ਼੍ਯ ਪੁਰਾਣ. "ਸਰਬਮੰਗਲਾ ਕੋ ਭਵਨ ਗੋਖਾ ਨਗਰ ਮਝਾਰ." (ਚਰਿਤ੍ਰ ੮੮)...
ਸੰ. ਸੰਗ੍ਯਾ- ਹੋਣ ਦੀ ਦਸ਼ਾ. ਅਸ੍ਤਿਤ੍ਵ। ੨. ਰਹਾਇਸ਼। ੩. ਘਰ. "ਭਵਨ ਸੁਹਾਵੜਾ." (ਬਿਲਾ ਛੰਤ ਮਃ ੫) ੪. ਖ਼ਾਸ ਕਰਕੇ ਕਾਂਗੜੇ ਜਿਲੇ ਵਿੱਚ ਦੁਰਗਾ ਦਾ ਮੰਦਿਰ, ਜੋ ਜ੍ਵਾਲਾਮੁਖੀ ਦਾ ਭਵਨ ਹੈ। ੫. ਦੇਖੋ, ਭ੍ਰਮਣ. "ਚੂਕੈ ਮਨ ਕਾ ਭਵਨਾ." (ਸਿਧਗੋਸਟਿ) ੬. ਦੇਖੋ, ਭਵਨੁ, ਭੁਵਨ ਅਤੇ ਭਵਨ ਚਤੁਰਦਸ। ੭. ਭ੍ਰਮਰ (ਭੌਰ) ਦੀ ਥਾਂ ਭੀ ਭਵਨ ਸ਼ਬਦ ਆਇਆ ਹੈ. "ਤੁਝਹਿ ਚਰਨਾਅਰਬਿੰਦ ਭਵਨ ਮਨੁ." (ਆਸਾ ਰਵਿਦਾਸ) ਮੇਰਾ ਮਨ ਤੇਰੇ ਚਰਨ ਕਮਲਾਂ ਦਾ ਭ੍ਰਮਰ ਹੈ....
ਸੰਗ੍ਯਾ- ਗੋਰਖਾ ਦਾ ਸੰਖੇਪ. "ਗੋਖਾ ਗੁਨ ਗਾਵੈਂ." (ਅਕਾਲ) ੨. ਮਹਤਮ ਕਾਸ਼ਤਕਾਰਾਂ ਦੀ ਇੱਕ ਜਾਤਿ, ਜੋ ਮਾਂਟਗੁਮਰੀ ਵਿੱਚ ਹੈ। ੩. ਇੱਕ ਨਗਰ, ਜਿਸ ਦਾ ਜਿਕਰ ੮੮ ਵੇਂ ਚਰਿੱਤ੍ਰ ਵਿੱਚ ਹੈ. ਇਹ ਬੰਗਾਲ ਦੇ ਦਾਰਜਿਲਿੰਗ ਜਿਲੇ ਵਿੱਚ ਹੁਣ "ਗੋਖ" ਕਰਕੇ ਪ੍ਰਸਿੱਧ ਹੈ। ੪. ਸੰ. ਗੋ (ਪ੍ਰਿਥਿਵੀ) ਖਨਨ ਕਰੀਏ (ਖੋਦੀਏ) ਜਿਸ ਨਾਲ, ਨਖ. ਨਾਖ਼ੂਨ। ੫. ਕੁਦਾਲ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....