sarabāga, sarabāgi, sarabāgiōसरबाग, सरबागि, सरबागिओ
ਦੇਖੋ, ਸਰਵਗ੍ਯ, ਸਰਵਗ੍ਯਾਤਾ. "ਕਰਹੁ ਤਪਾਵਸੁ ਪ੍ਰਭੁ ਸਰਬਾਗਿ." (ਪ੍ਰਭਾ ਅਃ ਮਃ ੫) "ਪੂਰਨ ਸਰਬਾਗਿਓ." (ਮਾਲੀ ਮਃ ੫) ੨. ਦੇਖੋ, ਸਰਵਾਂਗ.
देखो, सरवग्य, सरवग्याता. "करहु तपावसु प्रभु सरबागि." (प्रभा अः मः ५) "पूरन सरबागिओ." (माली मः ५) २. देखो, सरवांग.
ਦੇਖੋ, ਸਰਬਗ੍ਯ....
ਕਰੋ. "ਕਰਹੁ ਅਨੁਗ੍ਰਹੁ ਪਾਰਬ੍ਰਹਮ." (ਆਸਾ ਮਃ ੫) ੨. ਕਰਵਾਓ. ਕਰਾਓ. "ਹਰਿ ਜੀਉ! ਤਿਨ ਕਾ ਦਰਸਨ ਨਾ ਕਰਹੁ." (ਵਾਰ ਸੋਰ ਮਃ ੪)...
ਸੰਗ੍ਯਾ- ਨਿਆਉਂ. ਇਨਸਾਫ਼. ਪੁਰਾਣੇ ਸਮੇਂ "ਦਿਵ੍ਯਨ੍ਯਾਯ" (ordeal) ਹੋਇਆ ਕਰਦਾ ਸੀ, ਅਰਥਾਤ ਤੱਤੇ ਤੇਲ ਵਿੱਚ ਹੱਥ ਪਾਕੇ, ਅੱਗ ਨਾਲ ਲਾਲ ਲੋਹੇ ਦੇ ਗੋਲੇ ਉਠਾਕੇ ਅਤੇ ਅੱਗ ਵਿੱਚ ਪ੍ਰਵੇਸ਼ ਕਰਕੇ ਜੋ ਬੇਦਾਗ ਰਹੇ ਉਹ ਸੱਚਾ, ਅਰ ਜਿਸ ਨੂੰ ਅੱਗ ਦਾ ਦੁੱਖ ਵ੍ਯਾਪੇ ਉਹ ਝੂਠਾ. ਇਸ ਤੋਂ ਹੀ ਨ੍ਯਾਯ ਲਈ "ਤਪਾਵਸ" ਸ਼ਬਦ ਹੋ ਗਿਆ. ਦੇਖੋ, ਦਿਵ੍ਯ ੯। ੨. ਅ਼. [تفحُص] ਤਫ਼ਹ਼ੁਸ. ਤਹ਼ਿਕੀਕ਼ਾਤ. ਖੋਜ. ਨਿਰਣਾ. "ਗਲਾ ਉਪਰਿ ਤਪਾਵਸੁ ਨ ਹੋਈ." (ਵਾਰ ਗਉ ੧. ਮਃ ੪) "ਕਰਣੀ ਉਪਰਿ ਹੋਇ ਤਪਾਵਸੁ." (ਵਾਰ ਸਾਰ ਮਃ ੧)...
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਦੇਖੋ, ਸਰਵਗ੍ਯ, ਸਰਵਗ੍ਯਾਤਾ. "ਕਰਹੁ ਤਪਾਵਸੁ ਪ੍ਰਭੁ ਸਰਬਾਗਿ." (ਪ੍ਰਭਾ ਅਃ ਮਃ ੫) "ਪੂਰਨ ਸਰਬਾਗਿਓ." (ਮਾਲੀ ਮਃ ੫) ੨. ਦੇਖੋ, ਸਰਵਾਂਗ....
ਸੰਗ੍ਯਾ- ਸ਼ੋਭਾ। ੨. ਚਮਕ. ਪ੍ਰਕਾਸ਼। ੩. ਕੁਬੇਰ ਦੀ ਪੁਰੀ. ਅਲਕਾ। ੪. ਸੂਰਜ ਦੀ ਇੱਕ ਇਸਤ੍ਰੀ। ੫. ਦੁਰਗਾ....
ਦੇਖੋ, ਪੂਰਣ. "ਪੂਰਨ ਆਸ ਕਰੀ ਖਿਨ ਭੀਤਰਿ." (ਮਾਝ ਮਃ ੫) ੨. ਸੰਗ੍ਯਾ- ਸ਼ਾਲਿਵਾਹਨਕੋਟ (ਸਿਆਲਕੋਟ) ਦੇ ਪ੍ਰਤਾਪੀ ਰਾਜੇ ਸ਼ਾਲਿਵਾਹਨ ਦਾ ਪੁਤ੍ਰ ਅਤੇ ਰਸਾਲੂ ਦਾ ਭਾਈ, ਜੋ ਰਾਜ ਦੀ ਇੱਛਾ ਤਿਆਗ ਕੇ ਯੋਗੀ ਹੋ ਗਿਆ ਸੀ. ਸਿਆਲਕੋਟ ਤੋਂ ਚਾਰ ਮੀਲ ਉੱਤਰ ਪੂਰਨ ਦਾ ਖੂਹ ਹੈ, ਜਿਸ ਵਿੱਚ ਮਤੇਈ ਦੀ ਚਲਾਕੀ ਨਾਲ ਪੂਰਨ ਸੁੱਟਿਆ ਗਿਆ ਸੀ ਅਰ ਉਸ ਵਿੱਚੋਂ ਗੋਰਖਨਾਥ ਨੇ ਆਕੇ ਕੱਢਿਆ ਸੀ. ਗੋਰਖਨਾਥ ਦੇ ਬੈਠਣ ਦਾ ਟਿੱਬਾ ਭੀ ਖੂਹ ਦੇ ਪਾਸ ਹੀ ਹੈ. ਸੰਤਾਨ ਦੀ ਇੱਛਾ ਵਾਲੀਆਂ ਅਨੇਕ ਜਾਤੀ ਦੀਆਂ ਇਸਤ੍ਰੀਆਂ ਪੂਰਨ ਦੇ ਖੂਹ ਤੇ ਆਕੇ ਇਸਨਾਨ ਕਰਦੀਆਂ ਹਨ. ਏਥੋਂ ਦੇ ਪੁਜਾਰੀ ਜੋਗੀ ਹਨ. ਸ਼ਹਿਰ ਸਿਆਲਕੋਟ ਵਿੱਚ ਪੂਰਨ ਦਾ ਭੋਰਾ ਭੀ ਹੈ, ਜਿਸ ਵਿੱਚ ਜੋਤਿਸੀਆਂ ਦੇ ਆਖੇ ਉਹ ਬਾਲ ਅਵਸਥਾ ਵਿੱਚ ਰੱਖਿਆ ਗਿਆ ਸੀ....
ਦੇਖੋ, ਸਰਵਗ੍ਯ, ਸਰਵਗ੍ਯਾਤਾ. "ਕਰਹੁ ਤਪਾਵਸੁ ਪ੍ਰਭੁ ਸਰਬਾਗਿ." (ਪ੍ਰਭਾ ਅਃ ਮਃ ੫) "ਪੂਰਨ ਸਰਬਾਗਿਓ." (ਮਾਲੀ ਮਃ ੫) ੨. ਦੇਖੋ, ਸਰਵਾਂਗ....
ਭਾਈ ਫੇਰੂ ਦਾ ਪੋਤਾਚੇਲਾ ਮਹਾਤਮਾ ਸਾਧੂ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਸੇਵਾ ਵਿੱਚ ਹਾਜਿਰ ਰਿਹਾ। ੨. ਸੰ. मालिन्. ਵਿ- ਮਾਲਾ ਬਣਾਉਣ ਵਾਲਾ। ੩. ਸੰਗ੍ਯਾ- ਬਾਗ਼ਬਾਨ. "ਅਹਿਨਿਸ ਫੂਲ ਬਿਛਾਵੈ ਮਾਲੀ." (ਗਉ ਅਃ ਮਃ ੧) ੪. ਭਾਵ- ਕਰਤਾਰ, ਜਿਸ ਦਾ ਬਾਗ ਸੰਸਾਰ ਹੈ. "ਤਉ ਮਾਲੀ ਕੇ ਹੋਵਹੁ." (ਬਸੰ ਮਃ ੧) ੫. ਅ਼. [مالی] ਵਿ- ਮਾਲ (ਦੌਲਤ) ਸੰਬੰਧੀ। ੬. ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨਸਿੰਘ ਨੇ ਕਪਤਾਨ ਮਰੇ Captain Murray ਨੂੰ ਭੀ ਮਾਲੀ ਲਿਖਿਆ ਹੈ. "ਜਰਨੈਲ ਆਗੇ ਥੋ ਮਾਲੀ ਕਪਤਾਨ." ਦੇਖੋ, ਮਰੇ....
ਸੰ. सर्वाङ्ग. ਸਾਰੇ ਅੰਗ। ੨. ਸੰਪੂਰਣ ਦੇਹ....