sarabausadhhi parabata, sarabaukhadhhi paravata, sarabaushadhhi parabata, sarabaukhadhhi paravataसरबौसधि परबत, सरबौखधि परवत, सरबौशधि परबत, सरबौखधिपरवत
सर्वौषधि पर्वत. ਵਾਲਮੀਕ ਰਾਮਾਇਣ ਲੰਕਾ ਕਾਂਡ ਦੇ ੭੪ ਵੇਂ ਅਧ੍ਯਾਯ ਵਿੱਚ ਜਿਕਰ ਹੈ ਕਿ ਹਿਮਵਾਨ ਪਰਬਤ ਤੋਂ ਅੱਗੇ ਰਿਸਭ ਅਤੇ ਕੈਲਾਸ ਪਰਬਤ ਦੇ ਮੱਧ ਸਰਬੌਸਧਿ ਪਹਾੜ ਹੈ, ਜਿਸ ਉੱਤੇ ਚਾਰ ਦਿਵ੍ਯ ਬੂਟੀਆਂ ਹਨ-#(੧) ਮ੍ਰਿਤਸੰਜੀਵਨੀ, ਜੋ ਮੁਰਦੇ ਨੂੰ ਜਿਉਂਦਾ ਕਰੇ ਦਿੰਦੀ ਹੈ.#(੨) ਵਿਸ਼ਲ੍ਯਕਰਣੀ, ਜੋ ਜਖਮ ਰਾਜੀ ਕਰਦੀ ਹੈ.#(੩) ਸੁਵਰਣ ਕਰਣੀ, ਜੋ ਜਖਮੀ ਅਤੇ ਰੋਗੀ ਦੇ ਵਿਗੜੇ ਹੋਏ ਰੰਗ ਨੂੰ ਤਾਕਤ ਵਿੱਚ ਲਿਆਕੇ ਸੁੰਦਰ ਕਰ ਦਿੰਦੀ ਹੈ.#(੪) ਸੰਧਾਨੀ, ਜੋ ਛੁਹਣ ਮਾਤ੍ਰ ਤੋਂ ਹੀ ਘਾਉ (ਫੱਟ) ਮਿਟਾ ਦਿੰਦੀ ਹੈ.#ਇਸ ਪਹਾੜ ਦਾ ਫਾਸਿਲਾ ਲੰਕਾ ਤੋਂ ੪੦੦੦ ਕੋਸ ਲਿਖਿਆ ਹੈ. ਜਦ ਰਾਮ ਅਤੇ ਲਛਮਨ, ਇੰਦ੍ਰਜੀਤ ਦੀ ਬ੍ਰਹਮਫਾਸ ਵਿੱਚ ਫਸਕੇ ਮੂਰਛਿਤ ਹੋਏ, ਤਦ ਜਾਂਬਵਾਨ ਦੀ ਆਗ੍ਯਾ ਨਾਲ ਹਨੂਮਾਨ ਇਸ ਪਰਬਤ ਨੂੰ ਉਠਾਕੇ ਲੈ ਆਇਆ ਸੀ, ਅਤੇ ਰਾਮ ਸਹਿਤ ਸਭ ਨੂੰ ਰਾਜੀ ਕਰਕੇ ਫੇਰ ਉਸੇ ਥਾਂ ਰੱਖ ਆਇਆ ਸੀ. ਦੂਜੀ ਵਾਰ ਲਛਮਨ ਦੇ ਮੂਰਛਿਤ ਹੋਣ ਪੁਰ ਭੀ ਇਹ ਪਹਾੜ ਲਿਆਂਦਾ ਗਿਆ ਸੀ.#ਵਾਲਮੀਕ ਕਾਂਡ ੬, ਅਃ ੫੦ ਵਿੱਚ ਲੇਖ ਹੈ ਕਿ ਇੰਦ੍ਰਜੀਤ ਨੇ ਨਾਗਪਾਸ਼ ਵਿੱਚ ਰਾਮ ਲਛਮਨ ਨੂੰ ਫਸਾ ਲਿਆ ਅਤੇ ਸਰਪਰੂਪ ਤੀਰਾਂ ਨਾਲ ਮੂਰਛਿਤ ਕਰ ਦਿੱਤੇ. ਇਸੇ ਤਰਾਂ ਸਾਰੀ ਸੈਨਾ ਦੀ ਹਾਲਤ ਭੀ ਕੀਤੀ. ਉਸ ਵੇਲੇ ਤਾਰਾ ਦੇ ਪਿਤਾ, ਸੁਗ੍ਰੀਵ ਦੇ ਸਹੁਰੇ ਸੁਖੇਣ (सुषेण) ਨੇ ਹਨੂਮਾਨ ਨੂੰ ਆਖਿਆ ਕਿ ਆਪ ਕ੍ਸ਼ੀਰ ਸਮੁਦ੍ਰ ਵਿੱਚੋਂ ਚੰਦ੍ਰ ਅਤੇ ਦ੍ਰੋਣ ਨਾਮਕ ਪਹਾੜਾਂ ਉਪਰੋਂ ਦੋ ਬੂਟੀਆਂ ਲਿਆਓ. ਇਕ ਸੰਜੀਵਨੀ, ਜੋ ਜਾਨ ਬਖਸ਼ਦੀ ਹੈ, ਦੂਜੀ ਵਿਸ਼ਲ੍ਯਾ ਜੋ ਜਖਮ ਮਿਟਾਉਂਦੀ ਹੈ. ਹਨੂਮਾਨ ਜੀ ਜਦ ਜਾਣ ਨੂੰ ਤਿਆਰ ਹੋਏ ਤਦ ਗਰੁੜ ਨੇ ਆਕੇ ਨਾਗਫਾਹੀ ਦਾ ਅਸਰ ਦੂਰ ਕਰ ਦਿੱਤਾ ਅਤੇ ਹਨੂਮਾਨ ਨੂੰ ਖੇਚਲ ਨਾ ਕਰਨੀ ਪਈ.#ਹਨੂ ਨਾਟਕ (ਹਨੂਮਾਨ ਨਾਟਕ) ਵਿੱਚ ਦ੍ਰੋਣਾਚਲ ਦਾ ਉਖੇੜਕੇ ਲਿਆਉਣਾ ਦੱਸਿਆ ਗਿਆ ਹੈ, ਅਤੇ ਲੰਕਾਂ ਤੋਂ ਪਹਾੜ ਦਾ ਫਾਸਿਲਾ- "ਸਾਠ ਲਾਖ ਯੋਜਨ ਹੈ ਕੋਸਾ। ਕੌਨ ਜਾਇ ਜਿਯ ਹੈ ਨ ਭਰੋਸਾ"- ਲਿਖਿਆ ਹੈ.#ਜਦ ਹਨੂਮਾਨ ਦ੍ਰੋਣ ਨੂੰ ਲੈ ਕੇ ਅਯੋਧ੍ਯਾ ਉੱਪਰ ਦੀਂ ਉਡਿਆ ਲੰਕਾ ਨੂੰ ਜਾ ਰਹਿਆ ਸੀ, ਤਦ ਭਰਤ ਨੇ ਕੋਈ ਉਪਦ੍ਰਵੀ ਰਾਖਸ ਸਮਝਕੇ ਹਨੂਮਾਨ ਨੂੰ ਤੀਰ ਮਾਰਕੇ ਸਿੱਟ ਲਿਆ. ਜਦ ਅਸਲੀਅਤ ਦਾ ਪਤਾ ਲੱਗਾ, ਤਦ ਭਰਤ ਨੇ ਪਛਤਾਕੇ ਹਨੂਮਾਨ ਨੂੰ ਆਖਿਆ ਕਿ ਤੂੰ ਮੇਰੇ ਤੀਰ ਤੇ ਪਹਾੜ ਸਮੇਤ ਬੈਠ ਜਾ, ਮੈਂ ਤੈਨੂੰ ਹੁਣੇ ਲੰਕਾ ਪਹੁਚਾ ਦੇਵਾਂਗਾ. ਉਸ ਥਾਂ ਇਹ ਪਾਠ ਹੈ- "ਜਿਤੀ ਦੂਰ ਤੇ ਲ੍ਯਾਯੋ ਹੈਂ ਗਿਰਿ। ਤਿਤੀ ਦੂਰ ਲੰਕਾ ਪਾਛੇ ਫਿਰਿ।।" ਇਸ ਕਵੀ ਦੇ ਲੇਖ ਅਨੁਸਾਰ ਅਯੋਧ੍ਯਾ ਤੋਂ ਲੰਕਾ ਤੀਹ ਲੱਖ ਯੋਜਨ ਹੈ. ਹਿੰਦੁਸਤਾਨ ਦਾ ਨਕਸ਼ਾ ਦੇਖ ਕੇ ਹਨੂਮਾਨ ਵਾਲੇ ਸਿੱਧੇ ਰਾਹ ਦੀ ਮਿਣਤੀ ਕਰੀਏ ਤਾਂ ਬਹੁਤ ਘੱਟ ਹੁੰਦਾ ਹੈ, ਪਰ ਰੇਲ ਅਤੇ ਜਹਾਜ ਦੇ ਰਸਤੇ ਅਯੋਧ੍ਯਾ ਤੋਂ ਲੰਕਾ ੧੯੬੦ ਮੀਲ ਹੈ.
सर्वौषधि पर्वत. वालमीक रामाइण लंका कांड दे ७४ वें अध्याय विॱच जिकर है कि हिमवान परबत तों अॱगे रिसभ अते कैलास परबत दे मॱध सरबौसधि पहाड़ है, जिस उॱते चार दिव्य बूटीआं हन-#(१) म्रितसंजीवनी, जो मुरदे नूं जिउंदा करे दिंदी है.#(२) विशल्यकरणी, जो जखम राजी करदी है.#(३) सुवरण करणी, जो जखमी अते रोगी दे विगड़े होए रंग नूं ताकत विॱच लिआके सुंदर कर दिंदी है.#(४) संधानी, जो छुहण मात्र तों ही घाउ (फॱट) मिटा दिंदी है.#इस पहाड़ दा फासिला लंका तों ४००० कोस लिखिआ है. जद राम अते लछमन, इंद्रजीत दी ब्रहमफास विॱच फसके मूरछित होए, तद जांबवान दी आग्या नाल हनूमान इस परबत नूं उठाके लै आइआ सी, अते राम सहित सभ नूं राजी करके फेर उसे थां रॱख आइआ सी. दूजी वार लछमन दे मूरछित होणपुर भी इह पहाड़ लिआंदा गिआ सी.#वालमीक कांड ६, अः ५० विॱच लेख है कि इंद्रजीत ने नागपाश विॱच राम लछमन नूं फसा लिआ अते सरपरूप तीरां नाल मूरछित कर दिॱते. इसे तरां सारी सैना दी हालत भी कीती. उस वेले तारा दे पिता, सुग्रीव दे सहुरे सुखेण (सुषेण) ने हनूमान नूं आखिआ कि आप क्शीर समुद्र विॱचों चंद्र अते द्रोण नामक पहाड़ां उपरों दो बूटीआं लिआओ. इक संजीवनी, जो जान बखशदी है, दूजी विशल्या जो जखम मिटाउंदी है. हनूमान जी जद जाण नूं तिआर होए तद गरुड़ ने आके नागफाही दा असर दूर कर दिॱता अते हनूमान नूं खेचल ना करनी पई.#हनू नाटक (हनूमान नाटक) विॱच द्रोणाचल दा उखेड़के लिआउणा दॱसिआ गिआ है, अते लंकां तों पहाड़ दा फासिला- "साठ लाख योजन है कोसा। कौन जाइ जिय है न भरोसा"- लिखिआ है.#जद हनूमान द्रोण नूं लै के अयोध्या उॱपर दीं उडिआ लंका नूं जा रहिआ सी, तद भरत ने कोई उपद्रवी राखस समझके हनूमान नूं तीर मारके सिॱट लिआ. जद असलीअत दा पता लॱगा, तद भरत ने पछताके हनूमान नूं आखिआ कि तूं मेरे तीर ते पहाड़ समेत बैठ जा, मैं तैनूं हुणे लंका पहुचा देवांगा. उस थां इह पाठ है- "जिती दूर ते ल्यायो हैं गिरि। तिती दूर लंका पाछे फिरि।।" इस कवी दे लेख अनुसारअयोध्या तों लंका तीह लॱख योजन है. हिंदुसतान दा नकशा देख के हनूमान वाले सिॱधे राह दी मिणती करीए तां बहुत घॱट हुंदा है, पर रेल अते जहाज दे रसते अयोध्या तों लंका १९६० मील है.
ਸੰ. ਵਾਲਮੀ੍ਕ. ਵਾਲਮੀ੍ਕਿ ਰਿਖੀ ਦਾ ਬਣਾਇਆ ਹੋਇਆ ਰਾਮਾਯਣ. ਦੇਖੋ, ਬਾਲਮੀਕ ਰਾਮਾਯਣ ਅਤੇ ਰਾਮਾਯਣ....
ਦੇਖੋ, ਰਾਮਾਯਣ. "ਰਾਮਾਇਣ ਕਰ ਭਾਰਤ ਭਾਰੇ." (ਭਾਗੁ)...
ਸੰ. लङ्का. ਸਿੰਹਲਦੀਪ (Ceylon) ਅਤੇ ਉਸ ਦੀ ਇਤਿਹਾਸ ਪ੍ਰਸਿੱਧ ਰਾਜਧਾਨੀ. ਇਹ ਵਿਸ਼੍ਵਕਰਮਾ ਨੇ ਕੁਬੇਰ ਦੇ ਰਹਿਣ ਲਈ ਮਨੋਹਰ ਪੁਰੀ ਰਚੀ ਸੀ. ਰਾਵਣ ਨੇ ਕੁਬੇਰ ਤੋਂ ਖੋਹਕੇ ਆਪਣੀ ਰਾਜਧਾਨੀ ਬਣਾਈ. ਇਸ ਦਾ ਨਾਮ "ਤਾਮ੍ਰਪਰਣੀ" ਭੀ ਹੈ. "ਲੰਕਾ ਗਢ ਸੋਨੇ ਕਾ ਭਇਆ." (ਭੈਰ ਕਬੀਰ) ੨. ਦੁਰਗਾ ਦੀ ਅੜਦਲ ਵਿੱਚ ਰਹਿਣ ਵਾਲੀ ਇੱਕ ਸ਼ਾਕਿਨੀ। ੩. ਵੇਸ਼੍ਯਾ. ਕੰਚਨੀ। ੪. ਸ਼ਾਖਾ. ਟਹਣੀ। ੫. ਲੰਕਾ ਨਾਮ ਦੀ ਇੱਕ ਰਾਖਸੀ, ਜੋ ਲੰਕਾ ਨਗਰ ਦੀ ਰਖਵਾਲੀ ਕਰਦੀ ਸੀ. ਨਗਰ ਵਿੱਚ ਦਾਖ਼ਿਲ ਹੋਣ ਸਮੇ ਹਨੂਮਾਨ ਦੀ ਇਸ ਨਾਲ ਮੁਠਭੇੜ ਹੋਈ ਸੀ....
ਸੰ. काएड ਸੰਗ੍ਯਾ- ਬਿਰਛ ਦਾ ਟਾਹਣਾ। ੨. ਦਰਖ਼ਤ ਦਾ ਧੜ. ਪੋਰਾ। ੩. ਬਾਂਸ ਅਥਵਾ ਗੰਨੇ ਦੀ ਪੋਰੀ, ਜੋ ਦੋ ਗੱਠਾਂ ਦੇ ਵਿਚਕਾਰਲਾ ਭਾਗ ਹੈ। ੪. ਸਰਕੁੜਾ. ਸ਼ਰਕਾਂਡ। ੫. ਹਿੱਸਾ. ਵਿਭਾਗ. ਜਿਵੇਂ ਕਰਮ ਉਪਾਸਨਾ ਅਤੇ ਗ੍ਯਾਨ ਕਾਂਡ। ੬. ਕਿਸੇ ਗ੍ਰੰਥ ਦਾ ਪ੍ਰਕਰਣ, ਅਧ੍ਯਾਯ ਅਥਵਾ ਬਾਬ. ਜਿਵੇਂ ਰਾਮਾਇਣ ਦੇ ਸੱਤ ਕਾਂਡ। ੭. ਸਮੂਹ. ਸਮੁਦਾਯ। ੮. ਜਲ। ੯. ਥਮਲਾ. ਖੰਭਾ। ੧੦. ਮੌਕਾ. ਅਵਸਰ। ੧੧. ਪੱਥਰ। ੧੨. ਨਾੜੀਆਂ ਦਾ ਸਮੁਦਾਯ। ੧੩. ਵਿ- ਬੁਰਾ. ਮੰਦ....
ਅ਼. [ذِکر] ਜਿਕਰ. ਸੰਗ੍ਯਾ- ਪ੍ਰਸੰਗ। ੨. ਚਰਚਾ। ੩. ਯਾਦ ਕਰਨ ਦੀ ਕ੍ਰਿਯਾ. ਸਿਮਰਣ। ੪. ਦੇਖੋ, ਜਿੱਕੁਰ....
ਸੰ. ਪਰ੍ਵਤ. ਸੰਗ੍ਯਾ- ਪਹਾੜ. "ਪਰਬਤ ਸੁਇਨਾ ਰੁਪਾ ਹੋਵਹਿ." (ਵਾਰ ਮਾਝ ਮਃ ੧) ੨. ਭਾਵ- ਅਭਿਮਾਨ ਹੌਮੈ, ਆਪਣੇ ਤਾਂਈਂ ਉੱਚਾ ਜਾਨਣਾ. "ਕੀਟੀ ਪਰਬਤ ਖਾਇਆ." (ਆਸਾ ਕਬੀਰ) ਕੀਟੀ ਤੋਂ ਭਾਵ ਨੰਮ੍ਰਤਾ ਹੈ। ੩. ਸੰਨ੍ਯਾਸੀਆਂ ਦੇ ਦਸ਼ ਭੇਦਾਂ ਵਿੱਚੋਂ ਇੱਕ ਭੇਦ. ਦੇਖੋ, ਦਸਨਾਮ ਸੰਨ੍ਯਾਸੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਕੇ (ਪਾਣੀ ਵਿੱਚ) ਬਲੌਰ ਦੀ ਤਰਾਂ ਲਸਕਣ ਵਾਲਾ, ਤਿੱਬਤ ਦੇ ਪੱਛਮ ਅਤੇ ਮਾਨਸਰੋਵਰ ਦੇ ਉੱਤਰ ਇੱਕ ਸੁੰਦਰ ਪਹਾੜ, ਜਿਸ ਨੂੰ ਚੀਨੀ "ਕਿਯੁਨਲਨ" ਆਖਦੇ ਹਨ. ਪੁਰਾਣਾਂ ਅਨੁਸਾਰ ਇਹ ਸ਼ਿਵ ਅਤੇ ਕੁਬੇਰ ਦੇ ਰਹਿਣ ਦਾ ਪਰਬਤ ਹੈ. ਤਿਬੱਤ, ਚੀਨ ਅਤੇ ਹਿੰਦੁਸਤਾਨ ਤੋਂ ਆਕੇ ਹਜ਼ਾਰਾਂ ਯਾਤ੍ਰੂ ਇਸ ਦੀ ਪਰਦੱਖਣਾ ਕਰਦੇ ਹਨ। ੨. ਇੱਕ ਰਾਣਾ. ਦੇਖੋ, ਧੁਨੀ (ਗ)....
ਵਿ- ਵਿਚਾਲਾ। ੨. ਕ੍ਰਿ. ਵਿ- ਅੰਦਰ. ਦਰਮਯਾਨ। ੩. ਸੰਗ੍ਯਾ- ਕਮਰ. ਕਟਿ। ੪. ਵਿਚਾਲੇ ਦੀ ਉਂਗਲ। ੫. ਕਿਸੇ ਵਸ੍ਤੁ ਦਾ ਮਧ੍ਯ ਭਾਗ....
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਵਿ- ਦਿਵ (ਸ੍ਵਰਗ) ਨਾਲ ਹੈ ਜਿਸ ਦਾ ਸੰਬੰਧ. ਸ੍ਵਰਗੀਯ। ੨. ਚਮਕੀਲਾ. ਰੌਸ਼ਨ। ੩. ਬਹੁਤ ਉੱਤਮ। ੪. ਸੰਗ੍ਯਾ- ਜੌਂ. ਯਵ। ੫. ਲੌਂਗ। ੬. ਸਫ਼ੇਦ ਚੰਦਨ। ੭. ਜੀਰਾ। ੮. ਕਾਵ੍ਯ ਅਨੁਸਾਰ ਉਹ ਨਾਇਕ, ਜੋ ਦੇਵਰੂਪ ਹੋਵੇ. ਜਿਸ ਦੀ ਗਿਣਤੀ ਮਨੁੱਖਾਂ ਵਿੱਚ ਨਹੀਂ, ਜੈਸੇ- ਕ੍ਰਿਸਨ ਜੀ। ੯. ਪੁਰਾਣੇ ਸਮੇਂ ਦਾ ਇੱਕ ਨਿਆਂਉਂ (ਇਨਸਾਫ)¹ਜੋ ਦੇਵਤਾ ਵੱਲੋਂ ਸਮਝਿਆ ਜਾਂਦਾ ਸੀ. ਦੋ ਆਦਮੀ ਝਗੜਦੇ ਹੋਏ ਹਾਕਿਮ ਪਾਸ ਜਦ ਪਹੁਚਦੇ, ਤਦ ਲਿਖਤ ਗਵਾਹ ਆਦਿਕ ਦੇ ਨਾ ਹੋਣ ਪੁਰ, ਉਨ੍ਹਾਂ ਵਿੱਚੋਂ ਸੱਚਾ ਝੂਠਾ ਪਰਖਣ ਲਈ "ਅਗਨਿਦਿਵ੍ਯ" ਕੀਤਾ ਜਾਂਦਾ. ਜਿਸ ਦੇ ਅੰਗ- ਅੰਗ ਅਥਵਾ ਅੱਗ ਨਾਲ ਤਪਾਏ ਲੋਹੇ ਤੇਲ ਆਦਿ ਨਾ ਸਾੜਨ, ਉਹ ਸੱਚਾ, ਅਰ ਜਿਸ ਦੇ ਸੜ ਜਾਣ ਉਹ ਝੂਠਾ. ਇਵੇਂ ਹੀ "ਜਲਦਿਵ੍ਯ" ਪਾਣੀ ਵਿੱਚ ਡੋਬਕੇ, ਅਤੇ "ਵਿਸਦਿਵ੍ਯ" ਜ਼ਹਿਰ ਖਵਾਕੇ ਕੀਤਾ ਜਾਂਦਾ ਸੀ. ਐਸੇ ਹੀ ਹੋਰ ਅਨੇਕ ਦਿਵ੍ਯ ਸਨ. ਇਸ ਬਾਬਤ ਦੇਖੋ, ਆਗਨੇਯ ਪੁਰਾਣ ਅਧ੍ਯਾਯ ੨੫੫ ਅਤੇ ਯਾਗ੍ਯਵਲਕ੍ਯ ਸਿਮ੍ਰਿਤਿ, ਵ੍ਯਵਹਾਰਾਧ੍ਯਾਯ, ਦਿਵ੍ਯ ਪ੍ਰਕਰਣ.#ਬਾਦਸ਼ਾਹ ਅਕਬਰ ਨੇ ਦਿਵ੍ਯਨ੍ਯਾਯ ਹੁਕਮਨ ਭਾਰਤ ਵਿੱਚੋਂ ਦੂਰ ਕੀਤਾ. ਦੇਖੋ, ਤਪਾਵਸ ਸ਼ਬਦ....
ਦੇਖੋ, ਕਚ ੭। ੨. ਦੇਖੋ, ਵਿਸ਼ਲ੍ਯਕਰਣੀ....
ਇੱਕ ਬੂਟੀ, ਜਿਸ ਨੂੰ ਸ਼ਲ੍ਯ (ਜ਼ਖ਼ਮ) ਪੁਰ ਲਾਉਣ ਤੋਂ ਘਾਉ ਮਿਲ ਜਾਂਦਾ ਹੈ. ਦੇਖੋ, ਵਾਲਮੀਕ ਰਾਮਾਯਣ, ਲੰਕਾ ਕਾਂਡ, ਸਰ੍ਗ ੩੦੨. ਪਦਮਪੁਰਾਣ ਵਿੱਚ ਇਸੇ ਦਾ ਨਾਮ ਮਿਤ੍ਰਸੰਜੀਵਨੀ ਲਿਖਿਆ ਹੈ. ਦੇਖੋ, ਪਾਤਾਲਖੰਡ, ਅਃ ੪੪. ਦੇਖੋ, ਸਰਬੌਮਧਿ ਪਰਬਤ, ਸੁਖੇਣ ੫. ਅਤੇ ਬਿਸਲਿ ੨....
ਫ਼ਾ. [زخم] ਸੰਗ੍ਯਾ- ਘਾਉ. ਘਾਵ. ਕ੍ਸ਼੍ਤ. ਫੱਟ....
ਰਾਜਾ ਦੀ ਪ੍ਰਜਾ. "ਰਾਜੀ ਬਿਰਾਜੀ ਭੂਕੰਪ." (ਭਾਗ ਕ) ਪ੍ਰਜਾ ਦਾ ਬਿਨਾ ਰਾਜਾ ਹੋਣਾ ਅਤੇ ਭੂਚਾਲ ਆਉਣੇ ਆਦਿ ਉਪਦ੍ਰਵ। ੨. ਸੰ. ਕਤਾਰ. ਪੰਕਤਿ. ਸ਼੍ਰੇਣੀ. "ਤਜੈ ਬਾਣ ਰਾਜੀ." (ਰਾਮਾ) ੩. ਅ਼. [راضی] ਰਾਜੀ. ਵਿ- ਰਾਜੀ. ਖ਼ੁਸ਼. ਪ੍ਰਸੰਨ....
ਫ਼ਾ. [کردی] ਤੈਂ ਕੀਤਾ. ਇਸ ਦਾ ਮੂਲ ਕਰਦਨ ਹੈ....
ਸੰ. ਸੁਵਰ੍ਣ. ਵਿ- ਉੱਤਮ ਰੰਗ. ਸ਼ੁਭ ਵਰਣ. "ਸੁਵਰਨ ਕੋ ਸੁਵਰਨ ਤਨ ਦੁਤਿ ਮਿਲ." (ਗੁਪ੍ਰਸੂ) ੨. ਉੱਤਮ ਜਾਤਿ। ੩. ਉੱਤਮ ਅੱਖਰ। ੪. ਸੰਗ੍ਯਾ- ਸੁਇਨਾ. ਸੋਨਾ. "ਲੋਹਾ ਪਾਰਸ ਭੇਟੀਐ ਮਿਲਿ ਸੰਗਤਿ ਸੁਵਰਨ ਹੋ ਜਾਇ." (ਵਾਰ ਗਉ ੧. ਮਃ ੪) ੫. ਧਤੂਰਾ। ੬. ਸੋਲਾਂ ਮਾਸੇ ਭਰ ਵਜਨ। ੭. ਹਰਿਚੰਦਨ। ੮. ਰਾਜਾ ਦਸ਼ਰਥ ਦਾ ਇੱਕ ਮੰਤ੍ਰੀ....
ਸੰਗ੍ਯਾ- ਕ੍ਰਿਯਾ. ਕਰਤੂਤ. "ਜਿਹ ਕਰਣੀ ਹੋਵਹਿ ਸਰਮਿੰਦਾ." (ਧਨਾ ਮਃ ੫) ੨. ਘਾਲ. ਮਿਹਨਤ. ਕਮਾਈ. "ਜਹ ਕਰਣੀ ਤਹਿ ਪੂਰੀ ਮਤਿ." (ਸ੍ਰੀ ਮਃ ੧) ੩. ਰਾਜ (ਮਿਅ਼ਮਾਰ) ਦਾ ਇੱਕ ਸੰਦ, ਜੋ ਕਰ (ਹੱਥ) ਦੀ ਸ਼ਕਲ ਦਾ ਹੁੰਦਾ ਹੈ। ੪. ਵਿ- ਕਰਣੀਯ. ਕਰਣ ਲਾਇਕ. "ਕਰਣੀ ਕਾਰ ਧੁਰਹੁ ਫੁਰਮਾਈ." (ਧਨਾ ਛੰਤ ਮਃ ੧) ੫. ਦੇਖੋ, ਕਰਿਣੀ। ੬. ਦੇਖੋ, ਕਰਨੀ ੩....
ਫ਼ਾ. [زخمی] ਵਿ- ਘਾਇਲ. ਫੱਟੜ....
ਸੰ. रोगिन्. ਵਿ- ਰੋਗ ਵਾਲਾ. ਬੀਮਾਰ. "ਰੋਗੀ ਕਾ ਪ੍ਰਭੁ ਖੰਡਹੁ ਰੋਗ." (ਭੈਰ ਮਃ ੫)...
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਅ਼. [طاقت] ਸੰਗ੍ਯਾ- ਜ਼ੋਰ. ਬਲ। ੨. ਸਾਮਰਥ੍ਯ. ਸ਼ਕਤਿ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਸੰਧਾਨ ਕੀਤੀ. ਸਿੰਨ੍ਹੀ. ਦੇਖੋ, ਸੰਧਿਆਨੀ। ੨. ਸੰ. सन्धानी ਸੰਗ੍ਯਾ- ਮਿਲਨ ਦੀ ਕ੍ਰਿਯਾ। ੩. ਪ੍ਰਾਪਤੀ। ੪. ਤਲਾਸ਼. ਭਾਲ। ੫. ਪਾਲਨ. ਪਰਵਰਿਸ਼....
ਸੰ. ਕ੍ਰਿ. ਵਿ- ਕੇਵਲ. ਸਿਰਫ। ੨. ਥੋੜਾ. ਤਨਿਕ। ੩. ਉਤਨਾਹੀ। ੪. ਪ੍ਰਮਾਣ. ਭਰ। ੫. ਤੀਕ. ਤੋੜੀ। ੬. ਸੰਗ੍ਯਾ- ਮਾਤ੍ਰਿ. ਮਾਤਾ. "ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ." (ਬਸੰ ਅਃ ਮਃ ੧) ਮਾਤਾ ਦੀ ਰਕਤ ਤੋਂ ਧਰ (ਰਿਹਮ) ਰੂਪੀ ਚਕ੍ਰ ਪੁਰ ਫੇਰਕੇ ਸ਼ਰੀਰ ਘੜ ਦਿੱਤਾ ਹੈ....
ਸੰਗ੍ਯਾ- ਘਾਤ. ਜ਼ਖ਼ਮ. ਫੱਟ. "ਨਹਿ ਘਾਉ ਕਟਾਰਾ ਕਰਿ ਸਕੈ." (ਸ੍ਰੀ ਮਃ ੧) ੨. ਪ੍ਰਹਾਰ. ਆਘਾਤ. ਚੋਟ. "ਪਰਿਓ ਨੀਸਾਨੈ ਘਾਉ." (ਮਾਰੂ ਕਬੀਰ) ਨਸ਼ਾਨੇ ਉੱਪਰ ਸ਼ਸਤ੍ਰ ਦਾ ਵਾਰ ਪਿਆ....
ਸੰਗ੍ਯਾ- ਘਾਉ. ਜ਼ਖ਼ਮ. ਚੀਰਾ। ੨. ਪਾਟ. ਨਦੀ ਦੇ ਦੋਹਾਂ ਕਿਨਾਰਿਆਂ ਦੇ ਵਿੱਚ ਦੀ ਵਿੱਥ। ੩. ਲੱਕੜ ਦਾ ਤਖਤਾ....
ਸੰ. ਕ੍ਰੋਸ਼. ਸੰਗ੍ਯਾ- ਕੋਹ. ਸਭ ਤੋਂ ਪਹਿਲਾਂ ਕੋਸ ਦੀ ਦੂਰੀ (ਲੰਬਾਈ) ਗਊ ਦੇ ਕ੍ਰੋਸ਼ (ਰੰਭਣ) ਤੋਂ ਥਾਪੀ ਗਈ ਸੀ. ਅਰਥਾਤ ਜਿੱਥੋਂ ਤੀਕ ਗਾਂ ਦੇ ਰੰਭਣ ਦੀ ਆਵਾਜ਼ ਜਾ ਸਕੇ ਉਹ ਕੋਸ ਸਮਝਿਆ ਗਿਆ ਸੀ. ਫੇਰ ਲੋਕਾਂ ਨੇ ਆਪਣੇ ਆਪਣੇ ਦੇਸ਼ਾਂ ਵਿੱਚ ਕੋਸ ਦੀ ਲੰਬਾਈ ਅਨੇਕ ਤਰਾਂ ਦੀ ਕਲਪ ਲਈ. ਦੁਖਣੀਆਂ ਦੇ ਕੋਸ ਪੰਜਾਬੀਆਂ ਦੇ ਕੋਹਾਂ ਨਾਲੋਂ ਬਹੁਤ ਲੰਮੇ ਹਨ. ਪੁਰਾਣੀ ਮਿਣਤੀ ਅਨੁਸਾਰ ੪੦੦੦ ਗਜ਼ ਅਥਵਾ ੮੦੦੦ ਹੱਥ ਦੀ ਲੰਬਾਈ ਦਾ ਕੋਸ ਹੁੰਦਾ ਹੈ. ਵਰਤਮਾਨ ਕਾਲ ਵਿੱਚ ਕੋਸ ਦੇਸ਼ ਭੇਦ ਕਰਕੇ ਅਨੇਕ ਪ੍ਰਕਾਰ ਦਾ ਹੈ.¹ "ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ." (ਸੁਖਮਨੀ) ਦੇਖੋ, ਮਿਣਤੀ।#੨. ਸੰ. ਕੋਸ਼. ਗਿਲਾਫ਼. ਪੜਦਾ। ੩. ਡੱਬਾ। ੪. ਤਲਵਾਰ ਦਾ ਮਿਆਨ। ੫. ਖ਼ਜ਼ਾਨਾ। ੬. ਅਭਿਧਾਨ. ਸ਼ਬਦਾਂ ਦਾ ਸੰਗ੍ਰਹ ਜਿਸ ਗ੍ਰੰਥ ਵਿੱਚ ਹੋਵੇ. ਲੁਗ਼ਾਤ. Dictionary । ੭. ਆਂਡਾ। ੮. ਭਗ. ਯੋਨਿ। ੯. ਫੁੱਲ ਦੀ ਉਹ ਡੋਡੀ, ਜਿਸ ਪੁਰ ਮਿਠਾਸ ਭਰੀਆਂ ਸੂਖਮ ਤਰੀਆਂ ਹੁੰਦੀਆਂ ਹਨ. "ਕਮਲ ਵਿਖੈ ਜਿਮ ਕੋਸ ਵਿਰਾਜੈ." (ਨਾਪ੍ਰ) ੧੦. ਵੇਦਾਂਤਗ੍ਰੰਥਾਂ ਵਿੱਚ ਪੰਜ ਕੋਸ਼ ਮੰਨੇ ਹਨ, ਜੋ ਆਤਮ ਪੁਰ ਗਿਲਾਫ਼ ਦੀ ਤਰਾਂ ਪੜਦਾਰੂਪ ਹਨ-#(ੳ) ਅੰਨ ਤੋਂ ਉਤਪੰਨ ਅਤੇ ਅੰਨ ਦੇ ਹੀ ਆਸਰੇ ਰਹਿਣ ਵਾਲਾ ਸ਼ਰੀਰ 'ਅੰਨਮਯ' ਕੋਸ਼ ਹੈ.#(ਅ) ਪੰਜ ਕਰਮਇੰਦ੍ਰੀਆਂ ਅਤੇ ਪੰਜ ਪ੍ਰਾਣ, 'ਪ੍ਰਾਣਮਯ' ਕੋਸ਼ ਹੈ.#(ੲ) ਪੰਜ ਗ੍ਯਾਨਇੰਦ੍ਰੀਆਂ ਅਤੇ ਮਨ, 'ਮਨੋਮਯ' ਕੋਸ਼ ਹੈ.#(ਸ) ਪੰਜ ਗ੍ਯਾਨਇੰਦ੍ਰੀਆਂ ਸਹਿਤ ਬੁੱਧਿ, 'ਵਿਗ੍ਯਾਨਮਯ' ਕੋਸ਼ ਹੈ.#(ਹ) ਸਤੋਗੁਣ ਵਿਸ਼ਿਸ੍ਟ ਜੀਵਾਤਮਾ ਦਾ ਆਵਰਣ "ਆਨੰਦਮਯ" ਕੋਸ਼ ਹੈ. ਕੋਸ਼ ਸ਼ਬਦ ਦਾ ਉੱਚਾਰਣ ਕੋਸ ਭੀ ਸਹੀ ਹੈ। ੧੧. ਫ਼ਾ. [کوس] ਪਿੱਤਲ ਦਾ ਨਗਾਰਾ. ਧੌਂਸਾ। ੧੨. ਫ਼ਾ. ਜਦ੍ਕ ਕੋਸ਼. ਵਿ- ਕੋਸ਼ਿਸ਼ ਕਰਨ ਵਾਲਾ. ਦੇਖੋ, ਕੋਸ਼ੀਦਨ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਦੇਖੋ, ਲਕ੍ਸ਼੍ਮਣ ੨....
ਸੰ. इन्द्रजीत. ਸੰਗ੍ਯਾ- ਰਾਵਣ ਦਾ ਪੁਤ੍ਰ. ਮੇਘਨਾਦ. ਇੰਦ੍ਰ ਨੂੰ ਇਸ ਨੇ ਜੰਗ ਵਿੱਚ ਜਿੱਤਿਆ ਸੀ, ਇਸ ਕਾਰਨ ਇਹ ਸੰਗ੍ਯਾ ਹੋਈ....
ਵਿ- ਮੂਰ੍ਛਿਤ. ਬੇਹੋਸ਼ ਹੋਇਆ. ਬੇਸੁਧ....
ਸੰ. जाम्बवान- जामम्बन्त् ਰਿੱਛਾਂ ਦਾ ਸਰਦਾਰ, ਜੋ ਰਾਮਚੰਦ੍ਰ ਜੀ ਦਾ ਲੰਕਾ ਦੇ ਯੁੱਧ ਵਿੱਚ ਭਾਰੀ ਸਹਾਇਕ ਸੀ. ਭਾਗਵਤ ਅਨੁਸਾਰ ਇਸ ਦੀ ਪੁਤ੍ਰੀ ਜਾਂਬਵਤੀ ਨਾਲ ਕ੍ਰਿਸਨ ਜੀ ਨੇ ਸ਼ਾਦੀ ਕੀਤੀ ਸੀ. ਵਾਲਮੀਕ ਕਾਂਡ ੧. ਅਃ ੧੭. ਵਿੱਚ ਲੇਖ ਹੈ ਕਿ ਬ੍ਰਹਮਾ੍ ਨੇ ਇੱਕ ਵਾਰ ਅਵਾਸੀ (ਜੰਭਾਈ) ਲਈ, ਤਦ ਮੂੰਹ ਵਿੱਚੋਂ ਜਾਂਬਾਵਾਨ ਪੈਦਾ ਹੋਇਆ....
ਦੇਖੋ, ਆਗਿਆ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਹਣਵੰਤਰੁ. "ਹਨੂਮਾਨ ਸਰਿ ਗਰੁੜ ਸਮਾਨਾ." (ਧਨਾ ਕਬੀਰ) ਦੇਖੋ, ਸਰਿ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰਗ੍ਯਾ- ਰਖ੍ਯਾ. ਰੱਛਾ। ੨. ਉਹ ਬੰਨਾ ਅਥਵਾ ਜੰਗਲ, ਜੋ ਰਕ੍ਸ਼ਿਤ ਹੋਵੇ. ਜਿਸ ਵਿੱਚ ਬਿਨਾ ਮਾਲਿਕ ਦੀ ਆਗ੍ਯਾ ਕੋਈ ਪ੍ਰਵੇਸ਼ ਨਾ ਕਰ ਸਕੇ....
ਵਿ- ਦੂਸਰੀ. "ਮਨਮੁਖ ਦੂਜੀ ਤਰਫ ਹੈ." (ਵਾਰ ਮਲਾ ਮਃ ੩) ਕਰਤਾਰ ਤੋਂ ਵਿਮੁਖ ਮਾਇਆ ਦੀ ਤਰਫ ਹੈ। ੨. ਸੰਗ੍ਯਾ- ਅਵਿਦ੍ਯਾ. ਦ੍ਵੈਤ. "ਜਬ ਲਗ ਦੂਜੀ ਰਾਈ." (ਸੋਰ ਅਃ ਮਃ ੧) ਰਾਈਮਾਤ੍ਰ ਦ੍ਵੈਤ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੰ. ਰੇਖਾ ਸੰਗ੍ਯਾ- ਲੀਕ। ੨. ਲਿਪਿ. ਲਿਖਿਤ. ਤਹਰੀਰ। ੩. ਮਜਮੂਨ। ੪. ਭਾਗ. ਨਸੀਬ। ੫. ਹਿਸਾਬ. ਗਿਣਤੀ. "ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ." (ਵਾਰ ਮਾਰੂ ੨. ਮਃ ੫)...
ਸੰਗ੍ਯਾ- ਨਾਗਰੂਪ ਪਾਸ਼ (ਫਾਹੀ). ੨. ਵਰੁਣ ਦੇਵਤਾ ਦਾ ਸ਼ਸਤ੍ਰ, ਜਿਸ ਨਾਲ ਉਹ ਵੈਰੀਆਂ ਨੂੰ ਬੰਨ੍ਹ ਲੈਂਦਾ ਸੀ। ੩. ਪੁਰਾਣਾਂ ਅਨੁਸਾਰ ਇੱਕ ਮੰਤ੍ਰਕ੍ਰਿਯਾ ਜਿਸ ਨਾਲ ਵੈਰੀਆਂ ਨੂੰ ਸੱਪਾਂ ਦੀ ਫਾਹੀ ਨਾਲ ਬੰਨ੍ਹਿਆ ਜਾਂਦਾ ਸੀ. ਨਾਗਪਾਸ਼ ਤੋਂ ਬਚਣ ਲਈ ਗਰੁੜਮੰਤ੍ਰ ਜਪਿਆ ਜਾਂਦਾ ਸੀ....
ਵਿ- ਸਰਵ. ਪੂਰੀ। ੨. ਸਾਰ ਰੂਪ. "ਨਾਨਕ ਇਹੁ ਮਤਿ ਸਾਰੀ ਜੀਉ." (ਮਾਝ ਮਃ ੫) ੩. ਕਥਨ (ਬਯਾਨ) ਕੀਤੀ. "ਗੁਰੁ ਪੂਰੇ ਏਹ ਗਲ ਸਾਰੀ." (ਸੋਰ ਮਃ ੫) ੪. ਸੰਗ੍ਯਾ- ਸਾਰ. ਸੁਧ. ਖ਼ਬਰ. "ਅਪਨੀ ਇਤਨੀ ਕਛੂ ਨ ਸਾਰੀ." (ਸਾਰ ਮਃ ੫) ੫. ਦੇਖੋ, ਸਾਰਿ. "ਕਰਮ ਧਰਮ ਤੁਮ ਚਉਪੜ ਸਾਜਹੁ ਸਤਿ ਕਰਹੁ ਤੁਮ ਸਾਰੀ." (ਬਸੰ ਮਃ ੫) "ਆਪੇ ਪਾਸਾ ਆਪੇ ਸਾਰੀ." (ਮਾਰੂ ਸੋਲਹੇ ਮਃ ੧) ੬. ਬਾਜੀ. ਖੇਲ. "ਸਾਰੀ ਸਿਰਜਨਹਾਰ ਕੀ." (ਸ. ਕਬੀਰ) ੭. ਸਾੜ੍ਹੀ. ਓਢਨੀ. "ਡਾਰੇ ਸਾਰੀ ਨੀਲ ਕੀ." (ਚਰਿਤ੍ਰ ੧੩੬) "ਸੇਤ ਧਰੇ ਸਾਰੀ ਬ੍ਰਿਖਭਾਨੁ ਕੀ ਕੁਮਾਰੀ." (ਕ੍ਰਿਸਨਾਵ) ੮. ਸਾਲੀ. ਬਹੂ ਦੀ ਭੈਣ. "ਨਹੀ ਸਸੁਰਾਲ ਸਾਸ ਸਸੁਰਾ ਔ ਸਾਰੋ ਸਾਰੀ." (ਭਾਗੁ ਕ) "ਰਾਮੋ ਲਗਤ ਹੁਤੀ ਗੁਰੁ ਸਾਰੀ." (ਗੁਪ੍ਰਸੂ) "ਸਾਰੀਆਂ ਸਾਰੀਆਂ ਆਇ ਪਿਖ੍ਯੋ." (ਗੁਪ੍ਰਸੂ) ਸਭ ਸਾਲੀਆਂ ਨੇ ਆਕੇ ਦੇਖਿਆ। ੯. ਸਾਰਿਕਾ. ਮੈਨਾ....
ਫੌਜ. ਦੇਖੋ, ਸੇਨਾ. "ਔਰ ਸਕਲ ਸੈਨਾ ਜਰੀ ਬਚ੍ਯੋ ਸੁ ਏਕੈ ਪ੍ਰੇਤ" (ਚੰਡੀ ੧) ੨. ਵਿ- ਸਿਆਣੂ. ਮੇਲੀ. "ਨਾਮ ਜਪਹੁ ਮੇਰੇ ਸਾਜਨ ਸੈਨਾ." (ਆਸਾ ਮਃ ੪)...
ਅ਼. [حالت] ਹ਼ਾਲਤ. ਸੰਗ੍ਯਾ- ਦਸ਼ਾ....
ਸੰ. ਸੰਗ੍ਯਾ- ਨਕ੍ਸ਼੍ਤ੍ਰ. ਸਿਤਾਰਾ. "ਜਿਮਿ ਤਾਰਾ ਗਣ ਮੇ ਸਸਿ ਰਾਜੈ." (ਗੁਪ੍ਰਸੂ) ੨. ਵ੍ਰਿਹਸਪਤਿ ਦੀ ਇਸਤ੍ਰੀ, ਜਿਸ ਨੂੰ ਚੰਦ੍ਰਮਾ ਖੋਹਕੇ ਲੈਗਿਆ ਸੀ ਅਤੇ ਉਸ ਵਿੱਚੋਂ ਬੁਧ ਪੁਤ੍ਰ ਪੈਦਾ ਕੀਤਾ। ੩. ਬਾਲੀ ਦੀ ਇਸਤ੍ਰੀ ਜੋ ਸੁਖੇਣ (ਸੁਸੇਣ) ਦੀ ਪੁਤ੍ਰੀ ਸੀ. ਇਸ ਦਾ ਪੁਨਰਵਿਵਾਹ ਸੁਗ੍ਰੀਵ ਨਾਲ ਹੋਇਆ। ੪. ਜਿੰਦਾ (ਜੰਦ੍ਰਾ). ਦੇਖੋ, ਤਾਲਾ. "ਤਾਰਾ ਰਿਦੈ ਉਪਦੇਸ਼ ਦੈ ਖੋਲਤ." (ਗੁਪ੍ਰਸੂ) ੫. ਸਿੱਖ ਇਤਿਹਾਸ ਵਿੱਚ ਔਰੰਗਜ਼ੇਬ ਦੇ ਪੁਤ੍ਰ ਆ਼ਜਮਸ਼ਾਹ ਦਾ ਨਾਮ ਤਾਰਾ ਅਤੇ ਤਾਰਾਆਜਮ ਆਇਆ ਹੈ। ੬. ਤਾਰਨ ਵਾਲਾ. ਤਾਰਕ. ਮਲਾਹ. "ਹਰਿ ਆਪੇ ਬੇੜੀ ਤੁਲਹਾ ਤਾਰਾ." (ਗਉ ਮਃ ੪) ੭. ਉਤਾਰਾ (ਉਤਾਰਿਆ) ਦਾ ਸੰਖੇਪ. "ਗੁਰਮੁਖਿ ਭਾਰ ਅਥਰਬਣ ਤਾਰਾ." (ਭਾਗੁ) ੮. ਤਾਰਿਆ. ਪਾਰ ਕੀਤਾ. "ਤਾਰਾ ਭਵੋਦਧਿ ਤੇਜਨ ਕੋ ਗਨ." (ਗੁਪ੍ਰਸੂ) ੯. ਅੱਖ ਦੀ ਪੁਤਲੀ. ਧੀਰੀ. "ਤਾਰਾ ਵਿਲੋਚਨ ਸੋਚਨ ਮੋਚਨ." (ਗੁਪ੍ਰਸੂ) ੧੦. ਸਿਤਾਰੇ ਦੀ ਸ਼ਕਲ ਦਾ ਇਸਤ੍ਰੀਆਂ ਦਾ ਇੱਕ ਭੂਖਣ। ੧੧. ਭਾਈ ਬਹਿਲੋ ਕੇ ਗੁਰਦਾਸ ਦਾ ਛੋਟਾ ਭਾਈ, ਜੋ ਧਨੁਖਵਿਦ੍ਯਾ ਵਿੱਚ ਵਡਾ ਨਿਪੁਣ ਸੀ. ਇਹ ਰਾਮਰਾਇ ਜੀ ਦੀ ਸੇਵਾ ਵਿੱਚ ਰਿਹਾ ਕਰਦਾ ਸੀ. "ਭਾਈ ਬਹਿਲੋ ਕੇ ਗੁਰਦਾਸ। ਅਰੁ ਦੂਸਰ ਤਾਰਾ ਪਿਖ ਪਾਸ." (ਗੁਪ੍ਰਸੂ) ਦੇਖੋ, ਤਾਰਾ ਸ਼ਬਦ ਦੇ#ਉਦਾਹਰਣ-#ਤਾਰਾ ਬਿਲੋਚਨ ਸੋਚਨ ਮੋਚਨ#ਦੇਖ ਬਿਸੇਖ ਬਿਸੈ ਬਿਸ ਤਾਰਾ,#ਤਾਰਾ ਭਵੋਦਧਿ ਤੇ ਜਨ ਕੋ ਗਨ#ਕੀਰਤਿ ਸੇਤ ਕਰੀ ਬਿਸਤਾਰਾ,#ਤਾਰਾ ਮਲੇਛਨ ਕੇ ਮਤ ਕੋ ਉਦਤੇ#ਦਿਨਨਾਥ ਜਥਾ ਨਿਸਿ ਤਾਰਾ,#ਤਾਰਾ ਰਿਦੈ ਉਪਦੇਸ਼ ਦੈ ਖੋਲਤ#ਸ੍ਰੀ ਹਰਿਰਾਇ ਕਰੇ ਨਿਸਤਾਰਾ. (ਗੁਪ੍ਰਸੂ)...
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਸੰ. ਵਿ- ਚੰਗੀ ਗਰਦਨ ਵਾਲਾ। ੨. ਸੰਗ੍ਯਾ- ਕ੍ਰਿਸਨ ਜੀ ਦੇ ਰੱਥ ਦਾ ਇੱਕ ਘੋੜਾ। ੩. ਕਿਸਕਿੰਧਾ ਦੇ ਰਾਜਾ ਬਾਲੀ ਦਾ ਛੋਟਾ ਭਾਈ, ਜਿਸ ਨਾਲ ਮਿਤ੍ਰਤਾ ਕਰਕੇ ਰਾਮਚੰਦ੍ਰ ਜੀ ਨੇ ਲੰਕਾ ਫਤੇ ਕੀਤੀ. ਰਾਮਾਇਣ ਵਿੱਚ ਕਥਾ ਹੈ ਕਿ ਸੁਗ੍ਰੀਵ ਸੂਰਜ ਦਾ ਪੁਤ੍ਰ ਸੀ. ਰਾਮਚੰਦ੍ਰ ਜੀ ਨੇ ਬਾਲੀ ਨੂੰ ਮਾਰਕੇ ਸੁਗ੍ਰੀਵ ਨੂੰ ਕਿਸਕਿੰਧਾ ਦਾ ਰਾਜ ਦਿੱਤਾ ਸੀ. "ਅਪਨਾਇਕੈ ਸੁਗ੍ਰੀਵ ਕੋ ਕਪਿਰਾਜ ਬਾਲਿ ਸਁਘਾਰਕੈ." (ਰਾਮਾਵ) ਦੇਖੋ, ਬਾਲਿ। ੪. ਇੰਦ੍ਰ। ੫. ਸ਼ਿਵ। ੬. ਰਾਜਹੰਸ....
ਵਿ- ਸੁਖੈਨ. ਆਸਾਨ. ਸੁਗਮ। ੨. ਸੁਖ ਅਯਨ. ਸੁਖ ਦਾ ਘਰ. ਸੁਖਦਾਈ. "ਸੁਖੇਣ ਬੈਣ ਰਾਤ ਨੰ." (ਗਾਥਾ) ਸੁਖਦਾਈ ਬਚਨਾ ਨਾਲ ਜਿਸ ਦੀ ਪ੍ਰੀਤਿ ਨਹੀਂ। ੩. ਸੰ सुषेण ਸੁਸੇਣ. ਸੰਗ੍ਯਾ- ਵਿਸਨੁ। ੪. ਗੰਧਰਵਾਂ ਦਾ ਇੱਕ ਸਰਦਾਰ। ੫. ਵਰੁਣ ਅਥਵਾ ਧਨ੍ਵੰਤਰਿ ਦਾ ਪੁਤ੍ਰ, ਤਾਰਾ ਦਾ ਪਿਤਾ, ਸੁਗ੍ਰੀਵ ਦਾ ਸਹੁਰਾ ਅਤੇ ਮੰਤ੍ਰੀ, ਜੋ ਪ੍ਰਸਿੱਧ ਵੈਦ ਹੋਇਆ ਹੈ. ਰਾਮ ਲਛਮਣ ਦੇ ਮੂਰਛਿਤ ਹੋਣ ਪੁਰ ਇਸੇ ਨੇ ਹਨੂਮਾਨ ਨੂੰ ਬੂਟੀ ਲਿਆਉਣ ਲਈ ਭੇਜਿਆ ਸੀ. ਦੇਖੋ, ਸਰਬੌਸਧਿ ਪਰਬਤ. "ਜਾਮਵੰਤ ਸੁਖੇਣ ਨੀਲਰੁ ਹਨੂ ਅੰਗਦ ਕੇਸਰੀ." (ਰਾਮਾਵ)...
ਦੇਖੋ ਆਖ੍ਯ....
ਦੇਖੋ, ਖੀਰ ਅਤੇ ਛੀਰ....
ਸੰ- ਸੰਗ੍ਯਾ- ਸਮੁ- ਉਂਦ. ਜੋ ਚੰਗੀ ਤਰਾਂ ਉਂਦ (ਗਿੱਲਾ) ਕਰੇ, ਸੋ ਸਮੁਦ੍ਰ ਹੈ. ਸਾਗਰ. ਜਲਨਿਧਿ. ਉਦਧਿ. ਸਿੰਧੁ, ਪਯੋਧਿ. ਨੀਰਧਿ. ਰਤਨਾਕਰ. ਇਹ ਉਹ ਜਲ ਦਾ ਪੁੰਜ ਹੈ ਜਿਸ ਨੇ ਸਾਰੀ ਪ੍ਰਿਥਿਵੀ ਦਾ ਤਕਰੀਬਨ ੩/੫ ਵਾਂ ਹਿੱਸਾ ਰੋਕਿਆ ਹੋਇਆ ਹੈ. ਵਿਦ੍ਵਾਨਾਂ ਨੇ ਇਸਦੇ ਪੰਜ ਭਾਗ ਕਲਪ ਲਏ ਹਨ-#(ੳ) ਪਹਿਲਾ ਭਾਗ, ਜੋ ਅਮਰੀਕਾ ਤੋਂ ਯੂਰਪ ਅਤੇ ਅਫਰੀਕਾ ਦੇ ਮੱਧ ਤੀਕ ਫੈਲਿਆ ਹੋਇਆ ਹੈ ਇਸਦੀ ਏਟਲਾਂਟਿਕ¹ (Atlantic) ਸੰਗ੍ਯਾ ਹੈ.#(ਅ) ਅਮਰੀਕਾ ਅਤੇ ਏਸ਼ੀਆ ਦੇ ਮੱਧ ਦਾ ਸਮੁੰਦਰ ਪੈਸਿਫਿਕ² (Pacific) ਸੱਦੀਦਾ ਹੈ.#(ੲ) ਜੋ ਅਫਰੀਕਾ ਤੋਂ ਭਾਰਤ ਅਤੇ ਆਸਟ੍ਰੇਲੀਆ ਤਕ ਵਿਸਤਾਰ ਰਖਦਾ ਹੈ ਉਹ ਇੰਡੀਅਨ ਓਸ਼ਨ (Indian Ocean)³ ਆਖੀਦਾ ਹੈ.#(ਸ) ਜੋ ਏਸ਼ੀਆ ਯੂਰਪ ਅਤੇ ਅਮਰੀਕਾ ਦੇ ਉੱਤਰ ਅਰ ਉੱਤਰੀ ਧ੍ਰੁਵ ਦੇ ਚਾਰੇ ਪਾਸੇ ਹੈ, ਉਹ ਆਰਕਟਿਕ⁴ (Arctic) ਸਮੁੰਦਰ ਹੈ.#(ਹ) ਜੋ ਦੱਖਣੀ ਧ੍ਰੁਵ ਦੇ ਚਾਰੇ ਪਾਸੇ ਹੈ, ਉਹ ਏਂਟਾਰਟਿਕ⁵ (Antartic) ਸਾਗਰ ਹੈ.#ਜੇ ਵਿਚਾਰ ਨਾਲ ਵੇਖਿਆ ਜਾਵੇ ਤਾਂ ਦੱਖਣੀ ਅਤੇ ਉੱਤਰ ਦੇ ਹੀ ਸਮੁੰਦਰ ਹਨ, ਬਾਕੀ ਤਿੰਨ ਇਨ੍ਹਾਂ ਦੋਹਾਂ ਵਿੱਚ ਹੀ ਸਮਾਏ ਹੋਏ ਹਨ.#ਸਮੁੰਦਰ ਦੇ ਛੋਟੇ ਛੋਟੇ ਹਿੱਸੇ ਜੋ ਖੁਸ਼ਕੀ ਦੇ ਅੰਦਰ ਚਲੇ ਗਏ ਹਨ ਉਨਾਂ ਦੀ ਖਾਡੀ ਸੰਗ੍ਯਾ ਹੈ, ਜਿਵੇਂ ਬੰਗਾਲ ਦੀ ਖਾਡੀ. ਸਮੁੰਦਰ ਦੀ ਡੁੰਘਿਆਈ ਹਰ ਥਾਂ ਇੱਕੋ ਜੇਹੀ ਨਹੀਂ, ਪਰ ਵੱਧ ਤੋਂ ਵੱਧ ਤੀਸ ਹਜਾਰ ਫੁੱਟ ਡੂੰਘਾ ਹੈ. ਸਮੁੰਦਰ ਦੀ ਲਹਿਰਾਂ ਦਾ ਰੁੱਤਾਂ ਉੱਤੇ ਬਹੁਤ ਅਸਰ ਹੁੰਦਾ ਹੈ. ਇਸ ਦਾ ਪਾਣੀ ਭੂਗੋਲ ਦੀ ਅਕ੍ਸ਼੍ ਅੰਸ਼ਾਂ ਅਨੁਸਾਰ ਕਿਤੇ ਘੱਟ ਤੱਤਾ ਕਿਤੇ ਵੱਧ ਅਤੇ ਕਿਤੇ ਬਹੁਤ ਠੰਢਾ ਹੈ. ਧ੍ਰੁਵਾਂ ਦੇ ਆਸ ਪਾਸ ਦਾ ਸਮੁੰਦਰ ਬਹੁਤ ਹੀ ਠੰਡਾ ਹੈ. ਪਰ ਗੁਣ ਦੇ ਵਿਚਾਰ ਨਾਲ ਹਰ ਥਾਂ ਦਾ ਪਾਣੀ ਇਕੋ ਜੇਹਾ ਹੈ. ਵਿਦ੍ਵਾਨਾਂ ਨੇ ਇਸ ਦੇ ਜਲ ਵਿੱਚ ਉਂਨੀ ਤੱਤ ਵੱਖ ਵੱਖ ਮੰਨੇ ਹਨ, ਜਿਨਾਂ ਵਿੱਚੋਂ ਖਾਰ (ਲੂਣ) ਪ੍ਰਧਾਨ ਹੈ, ਸਮੁੰਦਰ ਦੇ ਪਾਣੀ ਦਾ ਦਾਬ ਹਰ ੩੩ ਫੁਟ ਦੀ ਗਹਿਰਾਈ ਤੇ ੭. ੧/੨ ਸੇਰ ਫੀ ਮੁਰੱਬਾ ਇੰਚ ਦੇ ਹਿਸਾਬ ਵਧਦੀ ਜਾਂਦੀ ਹੈ, ਇਸ ਤਰਾਂ ੧੨੦੦੦ ਫੁੱਟ ਦੀ ਗਹਿਰਾਈ ਤੇ ਪਾਣੀ ਦੀ ਦਾਬ ੭੦ ਮਣ ਫੀ ਮੁਰੱਬਾ ਇੰਚ ਹੈ.#ਸੂਰਜ ਦੀ ਕਿਰਨਾਂ ਦਾ ਪ੍ਰਕਾਸ਼ ਸਮੁੰਦਰ ਦੇ ਪਾਣੀ ਵਿੱਚ ੩੩੦ ਫੁੱਟ ਦੀ ਡੂੰਘ ਤਕ ਚੰਗਾ ਪੈਂਦਾ ਹੈ, ਫੇਰ ਘਟਣ ਲਗਦਾ ਹੈ ਅਰ ੫੫੮੦ ਤੋਂ ਅੱਗੇ ਪੂਰਾ ਅੰਧੇਰਾ ਹੁੰਦਾ ਹੈ.#ਚੰਦ੍ਰਮਾ ਦੇ ਘਟਣ ਵਧਣ ਦਾ ਸਮੁੰਦਰ ਦੇ ਜਲ ਤੇ ਬਹੁਤ ਅਸਰ ਹੁੰਦਾ ਹੈ. ਦੇਖੋ, ਜ੍ਵਾਰਭਾਟਾ.#ਇਸ ਸਮੇਂ ਸਾਗਰਵਿਦ੍ਯ (Oceanography) ਵਿੱਚ ਅਪਾਰ ਤਰੱਕੀ ਹੋਈ ਹੈ ਅਤੇ ਅਜਿਹੇ ਯੰਤ੍ਰ ਬਣਾਏ ਗਏ ਹਨ ਜਿਨ੍ਹਾਂ ਤੋਂ ਸਮੁੰਦਰ ਦੀ ਗਹਿਰਾਈ, ਖਾਰ ਦੀ ਅਧਿਕਤਾ, ਤਰੰਗਾਂ ਦੀ ਚਾਲ, ਤਾਪ ਆਦਿਕ ਦਾ ਪੂਰਾ ਗ੍ਯਾਨ ਹੁੰਦਾ ਹੈ.#ਪੁਰਾਣਾਂ ਵਿੱਚ ਸਮੁੰਦਰ ਸੱਤ ਲਿਖੇ ਹਨ. ਦੇਖੋ, ਸਪਤ ਸਾਗਰ ਅਤੇ ਇਸ ਦੀ ਉਤਪੱਤੀ ਦਾ ਨਿਰਣਾ ਦੇਖੋ, ਸਗਰ ਸ਼ਬਦ ਵਿੱਚ. "ਖਾਰ ਸਮੁਦ੍ਰ ਢੰਢੋਲੀਐ" (ਮਾਰੂ ਅਃ ਮਃ ੧) ੨. ਸੱਤ ਦੀ ਗਿਣਤੀ ਦਾ ਬੋਧਕ ਕਿਉਂਕਿ ਸਮੁੰਦਰ ਸੱਤ ਮੰਨੇ ਹਨ। ੩. ਨਿਘੰਟੁ ਵਿੱਚ ਸਮੁਦ੍ਰ ਦਾ ਅਰਥ ਆਕਾਸ਼ ਭੀ ਕੀਤਾ ਹੈ।#੪. ਖ਼ਾ- ਦੁੱਧ। ੫. ਵਿ- ਮੁਦ੍ਰਾ (ਮੁਹਰਛਾਪ) ਸਹਿਤ। ੬. ਰੁਪਯੇ ਪੈਸੇ ਵਾਲਾ. ਧਨੀ....
ਸੰ. ਸੰਗ੍ਯਾ- ਚੰਦ੍ਰਮਾ. ਚਾਂਦ। ੨. ਮੋਰ ਦੇ ਪੰਖ (ਖੰਭ) ਪੁਰ ਚੰਦ੍ਰ ਜੇਹਾ ਚਿੰਨ੍ਹ। ੩. ਜਲ। ੪. ਸੁਵਰਣ. ਸੋਨਾ। ੫. ਨੈਪਾਲ ਦੇ ਰਾਜ ਦਾ ਇੱਕ ਪਰਬਤ. ਦੇਖੋ, ਚੰਦ੍ਰਗਿਰਿ। ੬. ਕਪੂਰ। ੭. ਮੋਤੀ, ਜੋ ਗੁਲਾਬੀ ਝਲਕ ਵਾਲਾ ਹੋਵੇ। ੮. ਯੋਗਮਤ ਅਨੁਸਾਰ ਇੜਾ ਸ੍ਵਰ। ੯. ਇੱਕ ਗਿਣਤੀ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ। ੧੦. ਅਰਧਚੰਦ੍ਰ ਬਾਣ. "ਕਿਤੇ ਚੰਦ੍ਰ ਤ੍ਰਿਸੂਲ ਸੈਥੀ ਸੰਭਾਰੈਂ." (ਚਰਿਤ੍ਰ ੯੬) ੧੧. ਵਿ- ਸੁੰਦਰ. ਮਨੋਹਰ....
ਸੰ. ਸੰਗ੍ਯਾ- ਕਠੌਤਾ. ਕਾਠ ਦਾ ਪਾਤ੍ਰ। ੨. ਕੱਚਾ ਬੱਤੀ ਸੇਰ ਤੋਲ। ੩. ਪੱਤਿਆਂ ਦਾ ਡੂਨਾ। ੪. ਵ੍ਰਿਕ੍ਸ਼੍. ਦਰਖ਼ਤ। ੫. ਪੁਰਾਣਾਂ ਅਨੁਸਾਰ ਇੱਕ ਪਹਾੜ, ਜਿਸ ਉੱਪਰ ਵਿਸ਼ਲ੍ਯਕਰਣੀ ਬੂਟੀ ਹੁੰਦੀ ਹੈ. ਦੇਖੋ, ਸਰਬੌਖਧਿ ਪਰਵਤ। ੬. ਕੇਲਾ। ੭. ਦ੍ਰੋਣਾਚਾਰਯ. ਮਹਾਭਾਰਤ ਅਨੁਸਾਰ ਕਥਾ ਇਉਂ ਹੈ ਕਿ ਗੰਗਾ ਕਿਨਾਰੇ ਭਰਦ੍ਵਾਜ ਰਿਖੀ ਰਹਿਂਦਾ ਸੀ. ਘ੍ਰਿਤਾਚੀ ਅਪਸਰਾ ਨੂੰ ਦੇਖਕੇ ਇੱਕ ਵਾਰ ਉਸ ਦਾ ਵੀਰਜ ਪਾਤ ਹੋਗਿਆ, ਜਿਸ ਨੂੰ ਉਸ ਨੇ ਕਾਠ ਦੇ ਦ੍ਰੋਣ (ਬਰਤਨ) ਵਿੱਚ ਰੱਖਲਿਆ. ਇਸ ਤੋਂ ਪੈਦਾ ਹੋਇਆ ਪੁਤ੍ਰ ਦ੍ਰੋਣ ਕਹਾਇਆ. ਦ੍ਰੋਣ ਨੇ ਭਰਦ੍ਵਾਜ ਦੇ ਚੇਲੇ ਅਗਨਿਵੇਸ਼ ਤੋਂ ਸ਼ਸਤ੍ਰਵਿਦ੍ਯਾ ਸਿੱਖੀ, ਅਤੇ ਸ਼ਰਦਵਾਨ ਦੀ ਪੁਤ੍ਰੀ ਕ੍ਰਿਪਾ ਨਾਲ ਸ਼ਾਦੀ ਕਰਾਈ, ਜਿਸ ਤੋਂ ਅਸ਼੍ਵੱਥਾਮਾ ਪੁਤ੍ਰ ਪੈਦਾ ਹੋਇਆ. ਦ੍ਰੋਣ ਨੇ ਮਹੇਂਦ੍ਰ ਪਰਵਤ ਤੇ ਜਾਕੇ ਪਰਸ਼ੁ ਰਾਮ ਤੋਂ ਭੀ ਅਸਤ੍ਰਵਿਦ੍ਯਾ ਸਿੱਖੀ. ਭੀਸਮਪਿਤਾਮਾ ਨੇ ਧ੍ਰਿਤਰਾਸਟ੍ਰ ਦੇ ਪੁਤ੍ਰ ਦੁਰਯੋਧਨਾਦਿ ਅਤੇ ਪੰਡੁ ਦੇ ਪੁਤ੍ਰ ਯੁਧਿਸ੍ਠਿਰ, ਭੀਮ ਆਦਿ ਦ੍ਰੋਣ ਦੇ ਚੇਲੇ ਕੀਤੇ, ਅਤੇ ਦ੍ਰੋਣ ਨੂੰ ਘਰ ਰੱਖਕੇ ਵਡਾ ਸਨਮਾਨ ਕੀਤਾ. ਮਹਾਭਾਰਤ ਦੇ ਜੰਗ ਵਿਚ ਦ੍ਰੋਣ ਨੇ ਕੌਰਵਾਂ ਦਾ ਸਾਥ ਦਿੱਤਾ ਅਤੇ ਧ੍ਰਿਸ੍ਟਦ੍ਯੁਮਨ ਦੇ ਹੱਥੋਂ ਮੋਇਆ. "ਭਏ ਦ੍ਰੋਣ ਸੇਨਾਪਤੀ ਸੈਨਪਾਲੰ। ਭਯੋ ਘੋਰ ਯੁੱਧੰ ਤਹਾਂ ਤੌਨ ਕਾਲੰ." (ਜਨਮੇਜਯਰਾਜ) ੮. ਪਿਆਲਾ. ਕਟੋਰਾ. "ਭਰਭਰ ਦ੍ਰੋਣ ਸ੍ਰੋਣ ਅਰੁ ਮੇਦਾ ਪੀਵਤ ਭੂਤ ਸਕਾਮੰ." (ਸਲੋਹ)...
ਸੰ. ਵਿ- ਨਾਮ ਰੱਖਣ ਵਾਲਾ. "ਇੱਕ ਗੁਰਮੁਖ ਨਾਮਕ ਸਿੱਖ ਸਤਿਗੁਰੂ ਦੀ ਸੇਵਾ ਕਰਦਾ ਸੀ." (ਜਸਭਾਮ) ੨. ਨਾਮ ਕਰਕੇ ਪ੍ਰਸਿੱਧ. "ਹੋਇਗਏ ਤਨਮੈ ਕਛੁ ਨਾਮਕ." (ਕ੍ਰਿਸਨਾਂਵ)...
ਦੇਖੋ, ਮ੍ਰਿਤ ਸੰਜੀਵਨੀ। ੨. ਦੇਖੋ, ਕਚ. "ਪੜ੍ਹ ਸੰਜੀਵਨਿ ਤਾਹਿ ਜਿਯਾਵੈ." (ਚਰਿਤ੍ਰ ੩੨੧) "ਸਸਤ੍ਰ ਹਨੇ ਸੰਜੀਵਨੀ ਜ੍ਯੋਂ ਲਗਾਇ ਤਿਹ ਦੇਤ." (ਨਾਪ੍ਰ)...
ਸੰਗ੍ਯਾ- ਜਨ. ਦਾਸ. "ਤਰੇ ਭਵਸਿੰਧੁ ਤੇ ਭਗਤ ਹਰਿਜਾਨ." (ਕਾਨ ਮਃ ੪. ਪੜਤਾਲ) ੨. ਸੰ. ਯਾਨ. ਸਵਾਰੀ। ੩. ਫ਼ਾ. [جیاں] ਜਯਾਨ. ਨੁਕ਼ਸਾਨ. ਹਾਨਿ। ੪. ਫ਼ਾ. [جاں] ਰੂਹ. ਜਿੰਦ। ੫. ਪ੍ਰਾਣ। ੬. ਸੰ. ज्ञान ਗ੍ਯਾਨ. "ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ." (ਦੇਵ ਮਃ ੫) ੭. ਵਿ- ਜਾਨਕਾਰ. ਗ੍ਯਾਤਾ. "ਜਾਨ ਕੋ ਦੇਤ ਅਜਾਨ ਕੋ ਦੇਤ." (ਅਕਾਲ)...
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਦੋਖੋ, ਤਯਾਰ....
ਸੰ. गरुड ਸੰਗ੍ਯਾ- ਵਿਨਤਾ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ, ਜੋ ਵਿਸਨੁ ਦਾ ਵਾਹਨ ਅਤੇ ਪੰਛੀਆਂ ਦਾ ਰਾਜਾ ਲਿਖਿਆ ਹੈ. ਇਸ ਦਾ ਅੱਧਾ ਧੜ ਪੰਛੀ ਦਾ ਅਤੇ ਉਪੱਰਲਾ ਭਾਗ ਮਨੁੱਖ ਦਾ ਹੈ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਗਰੁੜ ਦੇਵਤਿਆਂ ਨੂੰ ਜਿੱਤਕੇ ਸੁਰਗ ਤੋਂ ਅਮ੍ਰਿਤ ਲੈ ਆਇਆ, ਤਦ ਵਿਸਨੁ ਨੇ ਰੀਝਕੇ ਆਖਿਆ ਕਿ ਵਰ ਮੰਗ. ਗਰੁੜ ਨੇ ਕਿਹਾ ਕਿ ਮੈਂ ਸਦਾ ਆਪ ਦੇ ਉੱਪਰ ਰਹਾਂ, ਵਿਸਨੁ ਨੇ ਇਹ ਬਾਤ ਮੰਨ ਲਈ, ਪਰ ਗਰੁੜ ਨੇ ਮਨ ਵਿੱਚ ਸੋਚਿਆ ਕਿ ਇਹ ਗੱਲ ਚੰਗੀ ਨਹੀਂ ਹੋਈ, ਕਿਉਂਕਿ ਅਜਿਹਾ ਹੋਣ ਤੋਂ ਵਿਸਨੁ ਦਾ ਅਪਮਾਨ ਹੈ. ਗਰੁੜ ਨੇ ਵਿਸਨੁ ਨੂੰ ਆਖਿਆ ਕਿ ਆਪ ਮੈਥੋਂ ਕੋਈ ਵਰ ਲੈ ਲਓ. ਵਿਸਨੁ ਨੇ ਆਖਿਆ ਕਿ ਤੂੰ ਮੇਰੀ ਸਵਾਰੀ ਬਣਜਾ. ਹੁਣ ਚਿੰਤਾ ਇਹ ਹੋਈ ਕਿ ਦੋਹਾਂ ਨੂੰ ਇੱਕ ਦੂਜੇ ਦੇ ਹੇਠ ਹੋਣ ਪਿਆ. ਅੰਤ ਨੂੰ ਵਡੀ ਵਿਚਾਰ ਪਿੱਛੋਂ ਇਹ ਫੈਸਲਾ ਹੋਇਆ ਕਿ ਗਰੁੜ ਵਿਸਨੁ ਦੀ ਧੁਜਾ ਉੱਪਰ ਰਹੇ, ਇਸ ਤੋਂ ਵਿਸਨੁ ਦਾ ਵਾਹਨ ਭੀ ਹੋ ਗਿਆ ਅਤੇ ਵਿਸਨੁ ਦੇ ਉੱਪਰ ਭੀ ਹੋਇਆ.#"ਗਰੁੜ ਚੜੇ ਆਏ ਗੋਪਾਲ." (ਭੈਰ ਨਾਮਦੇਵ) ੨. ਦੇਖੋ, ਗਰੁੜੁ....
ਅ਼. [اثر] ਅਸਰ. ਸੰਗ੍ਯਾ- ਪ੍ਰਭਾਉ। ੨. ਦਬਾਉ। ੩. ਚਿੰਨ੍ਹ. ਨਿਸ਼ਾਨ। ੪. ਸੰਬੰਧ। ੫. ਇਤਿਹਾਸ। ੬. ਅ਼. [عصر] ਅ਼ਸਰ. ਨਿਚੋੜਨਾ। ੭. ਰੋਕਣਾ। ੮. ਦੇਣਾ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਸੰਗ੍ਯਾ- ਮਿਹਨਤ। ੨. ਔਖ। ੩. ਥਕੇਵਾਂ....
ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)...
ਦੇਖੋ, ਹਨੁ. ਇਹ ਸ਼ਬਦ ਹਨੁ ਅਤੇ ਹਨੂ ਦੋਵੇਂ ਸੰਸਕ੍ਰਿਤ ਹਨ। ੨. ਇੱਕ ਰਾਜਪੂਤ ਯੋਧਾ. "ਹਾਥ ਲਗੇ ਅਰਿ ਹਾਸੀ ਹਨੂ ਕੇ." (ਚਰਿਤ੍ਰ ੨)...
ਸੰ. ਸੰਗ੍ਯਾ- ਪੁਰੁਸ, ਜੋ ਨਾਟ (ਸ੍ਵਾਂਗ) ਕਰੇ। ੨. ਹਾਵਭਾਵ ਲਿਬਾਸ ਅਤੇ ਵਾਣੀ ਨਾਲ ਜੋ ਕਿਸੇ ਘਟਨਾ ਨੂੰ ਪ੍ਰਤੱਖ ਕਰਕੇ ਦਿਖਾਵੇ। ੩. ਦ੍ਰਿਸ਼ ਕਾਵ੍ਯ. ਜਿਸ ਵਿੱਚ ਕਥਾ ਪ੍ਰਸੰਗ ਅਜੇਹੀ ਉੱਤਮ ਰੀਤਿ ਨਾਲ ਲਿਖੇ ਹੋਣ, ਜੋ ਅਖਾੜੇ ਵਿਚ ਨਟਾਂ ਦ੍ਵਾਰਾਂ ਚੰਗੀ ਤਰਾਂ ਦਿਖਾਏ ਜਾ ਸਕਣ। ੪. ਕਾਮਾ੍ਯ ਪਾਸ ਇੱਕ ਪਹਾੜ....
ਦੇਖੋ, ਦ੍ਰੋਣ ੫....
ਸੰ. षष्टि ਸਸ੍ਟਿ. ਸੰਗ੍ਯਾ- ਸੱਠ- ੬੦. "ਸਾਠ ਸੂਤ ਨਵਖੰਡ ਬਹਤਰਿ." (ਗਉ ਕਬੀਰ) ਇਸ ਥਾਂ ਸ਼ਰੀਰ ਦੀ ਸੱਠ ਪ੍ਰਧਾਨ ਨਾੜੀਆਂ ਤੋਂ ਭਾਵ ਹੈ. ਦੇਖੋ, ਗਜਨਵ....
ਲੱਖਾਂ. ਭਾਵ- ਬੇਸ਼ੁਮਾਰ. ਦੇਖੋ, ਲਕ੍ਸ਼੍. "ਲਾਖ ਕਰੋਰੀ ਬੰਧਨ ਪਰੈ." (ਸੁਖਮਨੀ) ੨. ਸੰ. ਲਾਕ੍ਸ਼ਾ. ਲਾਖ. "ਜੈਸੇ ਧੋਈ ਲਾਖ." (ਸ. ਕਬੀਰ) ੩. ਸੰ. ਲਕ੍ਸ਼੍ਯ. ਜੋ ਨਜਰ ਆ ਰਿਹਾ ਹੈ, ਜਗਤ. ਦ੍ਰਿਸ਼੍ਯ. "ਲਾਖ ਮਹਿ ਅਲਖੁ ਲਖਾਯਹੁ." (ਸਵੈਯੇ ਮਃ ੫. ਕੇ)...
ਸੰ. ਸੰਗ੍ਯਾ- ਜੋੜਨ ਦਾ ਭਾਵ. ਸੰਯੋਗ. ਮੇਲ. ਦੇਖੋ, ਯੂਜ ਧਾ। ੨. ਚਾਰ ਕੋਸ ਪ੍ਰਮਾਣ. ਅਸਲ ਵਿੱਚ ਯੋਜਨ ਦਾ ਮੂਲ ਜੋਤਣਾ ਹੈ. ਪੁਰਾਣੇ ਸਮੇਂ ਬੈਲਾਂ ਦੀ ਇੱਕ ਜੋਤ ਜਿੱਥੋਂ ਤੀਕ ਗੱਡਾ ਲੈ ਜਾਂਦੀ ਸੀ, ਉਤਨੀ ਲੰਬਾਈ "ਯੋਜਨ" ਆਖੀ ਜਾਂਦੀ ਸੀ. ਕੋਹ ਅਤੇ ਯੋਜਨ ਦੇ ਭੇਦ ਦੇਸ਼ ਦੀ ਹਾਲਤ ਅਨੁਸਾਰ ਹੋਇਆ ਕਰਦੇ ਸਨ. ਮਗਧ ਵਾਲਿਆਂ ਨੇ ਸੋਲਾਂ ਹਜ਼ਾਰ ਹੱਥ (ਅੱਠ ਹਜਾਰ ਗਜ) ਦਾ ਯੋਜਨ ਮੰਨਿਆ ਹੈ. ਲੀਲਾਵਤੀ ਵਿੱਚ ਬੱਤੀ ਹਜਾਰ ਹੱਥ ਦਾ ਯੋਜਨ ਲਿਖਿਆ ਹੈ, ਚੀਨੀ ਯਾਤ੍ਰੀਆਂ ਨੇ ੧੬. ਲੀ Li ਅਤੇ ਲੀ ਅਤੇ ੪੦ ਲੀ ਦਾ ਯੋਜਨ ਦੱਸਿਆ ਹੈ. (ਕਨਿੰਗਮ Sir A. cunningham ਦੇ ਲੇਖ ਅਨੁਸਾਰ ੬. ਲੀ ਦਾ ਇੱਕ ਮੀਲ ਹੁੰਦਾ ਹੈ. )...
ਸੰ. कोष्ण ਵਿ- ਥੋੜਾ ਗਰਮ. ਕਿੰਚਿਤ ਉਸ੍ਨ। ੨. ਫ਼ਾ. [کوشا] ਕੋਸ਼ਾ. ਕੋਸ਼ਿਸ਼ ਕਰਨ ਵਾਲਾ....
ਦੇਖੋ, ਕਉਣ ਅਤੇ ਕਉਨੁ। ੨. ਅ਼. [کوَن] ਸੰਗ੍ਯਾ- ਸੰਸਾਰ. ਦੁਨੀਆ. ਜਹਾਨ....
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ....
ਸੰਗ੍ਯਾ- ਜੀਵ। ੨. ਮਨ. ਚਿੱਤ....
ਭਦ੍ਰਾਸ਼ਾ. ਭਦ੍ਰਵਿਸ਼੍ਵਾਸ. ਦੇਖੋ, ਭਰਵਾਸਾ. "ਤੇਰਾ ਭਰੋਸਾ ਪਿਆਰੇ." (ਰਾਮ ਅਃ ਮਃ ੫) "ਤੇਰੈ ਭਰੋਸੈ ਪਿਆਰੇ, ਮੈ ਲਾਡ ਲਡਾਇਆ." (ਸ੍ਰੀ ਮਃ ੫)...
ਸੰਗ੍ਯਾ- ਤਾਂਬਾ ਪਿੱਤਲ ਆਦਿ ਅਨੇਕ ਧਾਤੁ ਮਿਲਾਕੇ ਬਣਾਈ ਹੋਈ ਮਿਸ਼੍ਰਿਤ ਧਾਤੁ। ੨. ਸੰਚੇ (ਸਾਂਚੇ) ਵਿੱਚ ਪਾਉਣ ਯੋਗ੍ਯ ਦ੍ਰਵ ਪਦਾਰਥ. "ਮੈਨ ਸੁਨਾਰ ਭਰਤ ਜਨੁ ਭਰੀ." (ਚਰਿਤ੍ਰ ੨੯੫)#੩. ਭਰਤੀ. ਟੋਏ ਆਦਿ ਨੂੰ ਪੂਰਣ ਲਈ ਜੋ ਮਿੱਟੀ ਆਦਿ ਵਸਤੁ ਪਾਈ ਜਾਵੇ। ੪. ਸੰ. ਜੁਲਾਹਾ। ੫. ਖੇਤ। ੬. ਨਟ। ੭. ਦਸ਼ਰਥ ਦਾ ਪੁਤ੍ਰ ਰਾਮਚੰਦ੍ਰ ਜੀ ਦਾ ਭਾਈ, ਜੋ ਕੈਕੇਯੀ ਦੇ ਉਦਰ ਤੋਂ ਜਨਮਿਆ. ਇਸ ਦੀ ਇਸਤ੍ਰੀ ਮਾਂਡਵੀ ਅਤੇ ਪੁਤ੍ਰ ਤਕ੍ਸ਼੍ ਅਰ ਪੁਸਕਲ ਸਨ। ੮. ਉਹ ਅਗਨਿ, ਜੋ ਯਗ੍ਯ ਅਤੇ ਅਗਨਿਹੋਤ੍ਰ ਲਈ ਸਦਾ ਮਚਦੀ ਰੱਖੀ ਜਾਵੇ। ੯. ਇੱਕ ਮਹਾਤਮਾ ਰਿਖੀ, ਜੋ ਜੜ੍ਹਭਰਤ ਕਰਕੇ ਪ੍ਰਸਿੱਧ ਹੈ। ੧੦. ਰੂਪ ਕਾਵ੍ਯ (ਨਾਟਕ) ਦਾ ਆਚਾਰਯ ਇੱਕ ਰਿਖੀ, ਜਿਸ ਨੇ ਨਾਟਕ ਦੇ ਨਿਯਮ ਬਣਾਏ। ੧੧. ਪੁਰੁਵੰਸ਼ ਦਾ ਚੰਦ੍ਰਵੰਸ਼ੀ ਰਾਜਾ, ਜੋ ਸ਼ਕੁੰਤਲਾ ਦੇ ਪੇਟ ਤੋਂ ਦੁਸ੍ਯੰਤ ਦਾ ਪੁਤ੍ਰ ਸੀ. ਜਿਸ ਦੇ ਨਾਮ ਪੁਰ ਦੇਸ਼ ਦਾ ਨਾਮ ਭਾਰਤ ਹੋਇਆ। ੧੨. ਸੰਗੀਤਸ਼ਾਸਤ੍ਰ ਦਾ ਇੱਕ ਆਚਾਰਯ। ੧੩. ਸੰ. ਭਰ੍ਤਾ. ਪਤਿ. "ਜਿਉਤਰੁਨਿ ਭਰਤ ਪਰਾਨ." (ਬਿਲਾ ਅਃ ਮਃ ੫) "ਭਰਤ ਬਿਹੂਨ ਕਹਾਂ ਸੋਹਾਗੁ?" (ਗਉ ਮਃ ੫)...
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਸੰ. उपद्रविन. ਵਿ- ਫ਼ਸਾਦੀ. ਉਤਪਾਤੀ. "ਧੁਜਾ ਫਾਟ ਬਸਤ੍ਰੰ ਸੁ ਧਾਰੇ ਉਪਦ੍ਰੀ." (ਪਾਰਸਾਵ. )...
ਦੇਖੋ, ਰਾਕ੍ਸ਼੍ਸ....
ਸੰ. तीर. ਧਾ- ਪੂਰਨ ਕਰਨਾ, ਪਾਰ ਲਾਉਣਾ। ੨. ਸੰਗ੍ਯਾ- ਨਦੀ ਦਾ ਕਿਨਾਰਾ. ਕੰਢਾ. ਤਟ. ਪਾਣੀ ਦੀ ਧਾਰ ਤੋਂ ਪੰਜਾਹ ਹੱਥ ਤੀਕ ਦਾ ਅਸਥਾਨ. "ਗੰਗਾ ਤੀਰ ਜੁ ਘਰੁ ਕਰਹਿ." (ਸ. ਕਬੀਰ) ੨. ਕ੍ਰਿ. ਵਿ- ਪਾਸ. ਨੇੜੇ. "ਨਾ ਲਾਗੈ ਜਮ ਤੀਰ." (ਸ੍ਰੀ ਅਃ ਮਃ ੧) ੩. ਸੰ. ਤੀਰੁ. ਸ਼ਿਵ ਦੀ ਸ੍ਤੁਤਿ. "ਕਾਹੂ ਤੀਰ ਕਾਹੂ ਨੀਰ ਕਾਹੂ ਬੇਦਬੀਚਾਰ." (ਗਉ ਮਃ ੫) ਕਿਸੇ ਨੂੰ ਸ਼ਿਵਭਗਤਿ, ਕਿਸੇ ਨੂੰ ਤੀਰਥਸੇਵਨ, ਕਿਸੇ ਨੂੰ ਵੇਦਾਭ੍ਯਾਸ ਦਾ ਪ੍ਰੇਮ ਹੈ। ੪. ਫ਼ਾ. [تیر] ਸੰਗ੍ਯਾ- ਵਾਣ. ਸ਼ਰ. ਸੰ. ਤੀਰਿਕਾ. "ਮੇਰੈ ਮਨਿ ਪ੍ਰੇਮ ਲਗੇ ਹਰਿ ਤੀਰ." (ਗੌਡ ਮਃ ੪) ੫. ਗੋਲੀ. "ਤੁਫੰਗ ਕੈਸੇ ਤੀਰ ਹੈਂ" (ਰਾਮਾਵ) ੬. ਗਜ਼। ੭. ਤੱਕੜੀ ਦੀ ਡੰਡੀ। ੮. ਸ਼ਤੀਰ. ਬਾਲਾ। ੯. ਪਾਰਾ। ੧੦. ਬਿਜਲੀ। ੧੧. ਸ਼ੋਭਾ। ੧੨. ਹਲ ਦਾ ਫਾਲਾ। ੧੩. ਕ੍ਰੋਧ....
ਸੰ. ਪ੍ਰਤ੍ਯਯ ਸੰਗ੍ਯਾ- ਪ੍ਰਮਾਣ. ਸਬੂਤ। ੨. ਖੋਜ. ਭਾਲ। ੩. ਖ਼ਬਰ. ਸੁਧ। ੪. ਚਿੰਨ੍ਹ. ਨਿਸ਼ਾਨ। ੫. ਲਕ੍ਸ਼੍ਣ। ੬. ਦੇਖੋ, ਪੱਤਾ।...
ਦੇਖੋ, ਲਗਾ। ੨. ਸੰਗ੍ਯਾ- ਤੁੱਲਤਾ. ਬਰਾਬਰੀ. ਸਮਾਨਤਾ. ਜਿਵੇਂ- ਉਸ ਦਾ ਲੱਗਾ ਕੋਈ ਨਹੀਂ ਖਾਂਦਾ। ੩. ਸੰਬੰਧ। ੪. ਪ੍ਰੇਮ। ੫. ਨੌਕਾ ਚਲਾਉਣ ਦਾ ਡੰਡਾ. ਚੱਪਾ....
ਫ਼ਾ. [توُ] ਸਰਵ- "ਤੂੰ ਅਕਾਲ ਪੁਰਖ ਨਾਹੀ ਸਿਰਿ ਕਾਲਾ." (ਮਾਰੂ ਸੋਲਹੇ ਮਃ ੧) "ਤੂੰ ਊਚ ਅਥਾਹੁ ਅਪਾਰ ਅਮੋਲਾ." (ਮਾਝ ਅਃ ਮਃ ੫)...
ਵ੍ਯ- ਸਹਿਤ. ਸਾਥ. ਮਿਲਿਆ ਹੋਇਆ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਸੰਗ੍ਯਾ- ਹੱਥ ਅਤੇ ਬਾਂਹ ਦਾ ਜੋੜ. ਕਲਾਈ. ਮਣਿਬੰਧ (wrist). ੨. ਵਿ- ਪੁੱਜਾ. ਪਹੁਚਿਆ....
ਸੰ. ਸੰਗ੍ਯਾ- ਪੜ੍ਹਨ ਦੀ ਕ੍ਰਿਯਾ. ਪਠਨ. ਪੜ੍ਹਾਈ। ੨. ਸਬਕ਼ ਸੰਥਾ. "ਪਾਠ ਪੜਿਓ ਅਰੁ ਬੇਦ ਬੀਚਾਰਿਓ." (ਸੋਰ ਅਃ ਮਃ ੫) ੩. ਪੁਸਤ੍ਤਕ ਦਾ ਭਾਗ. ਅਧ੍ਯਾਯ। ੪. ਕਿਸੇ ਪੁਸ੍ਤਕ ਅਤਵਾ ਸਤੋਤ੍ਰ ਨੂੰ ਨਿਤ੍ਯ ਪੜ੍ਹਨ ਦੀ ਕ੍ਰਿਯਾ....
ਕ੍ਰਿ. ਵਿ- ਜੇਤੀ. ਜਿਤਨੀ. ਜਿਸ ਕ਼ਦਰ. "ਜਿਤੀ ਹੋਰੁ ਖਿਆਲੁ." (ਵਾਰ ਮਾਰੂ ੨. ਮਃ ੫) ੨. ਸੰ. जिति ਜਿਤਿ. ਸੰਗ੍ਯਾ- ਜਿੱਤ. ਫਤੇ। ੩. ਲਾਭ. "ਤਉ ਜਿਤੀ ਪਿੰਨਣੇ ਦਰਿ ਕਿਤੜੇ." (ਸਵਾ ਮਃ ੫) ਤੈਨੂੰ ਲਾਭ ਹੈ ਕਦੀ ਦਰ ਮੰਗਕੇ....
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
ਸੰ. ਸੰਗ੍ਯਾ- ਪਰਬਤ. ਪਹਾੜ. "ਗਿਰਿ ਬਸੁਧਾ ਜਲ ਪਵਨ ਜਾਇਗੋ." (ਸਾਰ ਮਃ ੫) ੨. ਦਸਨਾਮੀ ਸੰਨ੍ਯਾਸੀਆਂ ਵਿੱਚੋਂ ਇੱਕ ਫਿਰਕਾ, ਜਿਸ ਦੇ ਨਾਉਂ ਅੰਤ "ਗਿਰਿ" ਸ਼ਬਦ ਹੁੰਦਾ ਹੈ. ਦੇਖੋ, ਦਸਨਾਮ ਸੰਨ੍ਯਾਸੀ....
ਕ੍ਰਿ. ਵਿ- ਪੀਛੇ. ਪਿੱਛੇ. "ਸਰਣਿ ਪ੍ਰਭੂ ਤਿਸੁ ਪਾਛੇ ਪਈਆ." (ਬਿਲਾ ਅਃ ਮਃ ੪) "ਅਗਲੇ ਮੁਏ ਸਿ ਪਾਛੈ ਪਰੇ." (ਗਉ ਮਃ ੫) ੨. ਭੂਤ ਕਾਲ ਮੇਂ. ਦੇਖੋ, ਆਗੈ ੩....
ਕ੍ਰਿ. ਵਿ- ਫੇਰ. ਪੁਨਹ. ਮੁੜਕੇ. "ਫਿਰਿ ਹੋਇ ਨ ਫੇਰਾ." (ਵਡ ਛੰਤ ਮਃ ੩) "ਫਿਰਿ ਏਹ ਵੇਲਾ ਹਥਿ ਨ ਆਵੈ." (ਕਾਨ ਅਃ ਮਃ ੪)...
ਦੇਖੋ, ਕਵਿ। ੨. ਕੁਮੁਦ. ਨੀਲੋਫ਼ਰ. ਭੰਮੂਲ. "ਚੰਦ੍ਰਮਾ ਸਿਵੈਯਾ ਕੋ ਕਵੀਕੈ ਪਹਿਚਾਨੀਐ." (ਅਕਾਲ) "ਕਉਲੁ ਤੂ ਹੈ ਕਵੀਆ ਤੂ ਹੈ." (ਸ੍ਰੀ ਮਃ ੧)#੩. ਅ਼. [قوی] ਕ਼ਵੀ. ਕ਼ੁੱਵਤ ਵਾਲਾ. ਸ਼ਕ੍ਤਿਵਾਲਾ. ਬਲਵਾਨ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰਗ੍ਯਾ- ਤੇਹ. ਤ੍ਰਿਖਾ। ੨. ਤ੍ਰਿੰਸ਼ਤ. ਤੀਸ। ੩. ਤੀਸ ਸੰਖ੍ਯਾ ਵਾਲੀ ਵਸ੍ਤ "ਤੀਹ ਕਰਿ ਰਖੇ ਪੰਜ ਕਰਿ ਸਾਥੀ." (ਸ੍ਰੀ ਮਃ ੧) ਤੀਸ ਰੋਜ਼ੇ ਰੱਖੇ ਅਤੇ ਪੰਜ ਨਮਾਜ਼ਾਂ ਨੂੰ ਸਾਥੀ ਬਣਾਇਆ....
ਦੇਖੋ, ਲਕ੍ਸ਼੍। ੨. ਦੇਖੋ, ਲਕ੍ਸ਼੍ਯ. "ਲੱਖ ਜੀਵ ਅਰੁ ਈਸੁਰ ਕੇਰਾ। ਸਤ ਚਿਤ ਆਨਁਦ ਏਕੈ ਹੇਰਾ ॥" (ਗੁਪ੍ਰਸੂ) "ਲੱਖ ਰੂਪ ਵਾਚਾਰਥ ਜਾਸ ਕਹਿ." (ਗੁਪ੍ਰਸੂ) ਦੇਖੋ, ਵਾਚ੍ਯ....
ਹਿੰਦੂਆਂ ਦੇ ਰਹਿਣ ਦਾ ਅਸਥਾਨ. ਉਹ ਦੇਸ਼ ਜਿਸ ਵਿੱਚ ਵਿਸ਼ੇਸ ਕਰ ਹਿੰਦੂ ਆਬਾਦ ਹਨ. ਇਸ ਦੇ ਨਾਉ, ਆਰਯਾਵਰਤ ਭਾਰਤ ਆਦਿ ਅਨੇਕ ਹਨ. ਹਿੰਦੁਸਤਾਨ ਹਿਮਾਲਯ ਅਤੇ ਸਮੁੰਦਰ ਨਾਲ ਘਿਰਿਆ ਹੋਇਆ ਹੈ, ਇਸਦੀ ਲੰਬਾਈ ੧੯੦੦ ਅਤੇ ਚੌੜਾਈ ੧੫੦੦ ਮੀਲ ਹੈ. ਰਕਬਾ ੧, ੮੦੫, ੩੩੨ ਵਰਗ ਮੀਲ ਹੈ. ਜਿਸ ਵਿੱਚੋਂ ੧, ੦੯੪, ੩੦੦ ਵਰਗਮੀਲ ਅੰਗ੍ਰੇਜ਼ੀ ਇਲਾਕੇ ਦਾ ਹੈ ਅਤੇ ਬਾਕੀ ਦੇਸੀ ਰਿਆਸਤਾਂ ਦਾ. ਇਸ ਵਿੱਚ ਵਡੀਆਂ ਛੋਟੀਆਂ ਮਿਲਾਕੇ ਕੁੱਲ ੬੬੬ ਦੇਸੀ ਰਿਆਸਤਾਂ ਹਨ. ਹਿੰਦੁਸਤਾਨ ਦੀ ਵਸੋਂ ਨੌਂ ਹਿੱਸੇ ਪਿੰਡਾਂ ਵਿੱਚ ਅਤੇ ਇੱਕ ਹਿੱਸਾ ਸ਼ਹਿਰਾਂ ਵਿੱਚ ਹੈ. ਸ਼ਹਿਰ ੨੩੧੬ ਹਨ ਜਿਨ੍ਹਾਂ ਵਿਚੋਂ ੩੧ ਵੱਡੇ ਵੱਡੇ ਹਨ, ਜਿਨ੍ਹਾਂ ਦੀ ਵਸੋਂ ਇੱਕ ਇੱਕ ਲੱਖ ਤੋਂ ਵਧੀਕ ਹੈ, ਅਤੇ ਪਿੰਡਾਂ ਦੀ ਗਿਨਤੀ ੬੮੫, ੬੬੫ ਹੈ. ਹਿੰਦੁਸਤਾਨ ਬਰਤਾਨੀਆਂ ਤੋਂ ੧੫. ਗੁਣਾ ਵਡਾ ਹੈ. ਜੇ ਕਦੇ ਰੂਸ ਨੂੰ ਕੱਢ ਦਿੱਤਾ ਜਾਵੇ ਤਦ ਸਾਰੇ ਯੂਰਪ ਦਾ ਰਕਬਾ ਮਿਲਕੇ ਇਸ ਦੇ ਬਰਾਬਰ ਹੁੰਦਾ ਹੈ.#ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਹਿੰਦੁਸਤਾਨ ਦੀ ਵਸੋਂ ੩੧੮, ੪੭੫, ੪੮੦ ਹੈ. (ਅੰਗ੍ਰੇਜ਼ੀ ਇਲਾਕੇ ਦੀ ੨੪੭, ੦੦੩, ੨੯੩, ਅਤੇ ਰਿਆਸਤਾਂ ਦੀ ੭੧, ੯੩੯, ੧੮੭ ਹੈ)#ਮਰਦ ੧੬੩, ੯੯੫, ੫੫੪ ਅਤੇ ਤੀਵੀਆਂ ੧੫੪, ੯੪੬, ੯੨੬, ਹਨ. ਧਰਮਾਂ ਦੇ ਲਿਹਾਜ਼ ਨਾਲ ਗਿਣਤੀ ਇਉਂ ਹੈ:-#ਈਸਾਈ ੪, ੧੫੪, ੦੦੦#ਸਿੱਖ ੩, ੨੨੯, ੦੦੦#ਹਿੰਦੂ ੨੧੬, ੭੩੫, ੦੦੦#ਜੈਨੀ ੧, ੧੭੮, ੦੦੦#ਪਾਰਸੀ ੧੦੨, ੦੦੦#ਪੁਰਾਣੇ ਵਸਨੀਕ ੯, ੭੭੫, ੦੦੦#ਬੌੱਧ ੧੧, ੫੭੧, ੦੦੦#ਮੁਸਲਮਾਨ ੬੮, ੭੩੫, ੦੦੦#ਯਹੂਦੀ ੨੨, ੦੦੦#ਹਿੰਦੁਸਤਾਨ ਵਿੱਚ ਹਿੰਦੂ ਵਿਧਵਾ ਇਸਤ੍ਰੀਆਂ ਦੀ ਗਿਣਤੀ ੨੦੨੫੦੦੭੫ ਹੈ, ਅਥਵਾ ਇਉਂ ਕਹੋ ਕਿ ਹਰ ੧੦੦੦ ਪਿੱਛੇ ੧੭੫ ਵਿਧਵਾ ਹਨ.#ਭਾਰਤ ਅੰਦਰ ਕੁੱਲ ਬੋਲੀਆਂ ੨੨੨ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਸਿੱਧ ਭਾਸਾ ਬੋਲਣ ਵਾਲਿਆਂ ਦੀ ਗਿਣਤੀ ਇਹ ਹੈ-#ਹਿੰਦੀ (ਪੱਛਮੀ ਹਿੰਦੀ) ਬੋਲਣ ਵਾਲੇ#੯੬, ੭੧੪, ੦੦੦#ਕਨਾਰੀ (ਕਾਨੜੀ) ੧੦, ੩੭੪, ੦੦੦#ਗੁਜਰਾਤੀ ੯, ੫੫੨, ੦੦੦#ਤਾਮਿਲ ੧੮, ੭੮੦ ੦੦੦#ਤਿਲੁਗੂ ੨੩, ੬੦੧, ੦੦੦#ਪੰਜਾਬੀ ੧੬, ੨੩੪, ੦੦੦ ਅਤੇ#ਲਹਿੰਦੀ ਪੰਜਾਬੀ ੫, ੬੫੨, ੦੦੦#ਬੰਗਾਲੀ ੪੯, ੨੯੪, ੦੦੦#ਬ੍ਰਹਮੀ ੮, ੪੨੩, ੦੦੦#ਮਰਹਟੀ ੧੮, ੭੯੮, ੦੦੦#ਰਾਜਸ੍ਥਾਨੀ ੧੨, ੬੮੧, ੦੦੦#ਹਿੰਦੁਸਤਾਨ ਦਾ ਰਾਜ ਪ੍ਰਬੰਧ ਵਾਇਸਰਾਯ (Viceroy) ਦੇ ਹੱਥ ਹੈ. ਅਤੇ ਇੰਤਜਾਮ ਦੇ ਲਈ ਦੋ ਕੌਂਸਲਾਂ ਬਣਾ ਰੱਖੀਆਂ ਹਨ, ਇੱਕ ਕੌਂਸਲ ਆਵ ਸਟੇਟ ਦੂਜੀ ਲੈਜਿਸਲੇਟਿਵ ਐਸੰਬਲੀ ( the Council of State and the Legislative Assembly )#ਸਰਕਾਰ ਹਿੰਦ ਦੇ ਮਾਤਹਿਤ ੧੫. ਸੂਬਿਕ ਸਰਕਾਰਾਂ ਹਨ, ਜਿਨ੍ਹਾਂ ਉੱਤੇ ਆਪਣੇ ਆਪਣੇ ਲਾਟ ਸਾਹਿਬ ਹੁਕਮਰਾਂ ਹਨ. ਸੂਬਿਆਂ ਦੀ ਸਰਕਾਰਾਂ ਦੇ ਦੋ ਹਿੱਸੇ ਹਨ, ਇੱਕ ਅੰਤਰੰਗ ਕੌਂਸਿਲ, ਜਿਸ ਹੱਥ ਚੰਦ ਰਾਖਵੇਂ ਮਹਿਕਮੇ ਹਨ. ਅਤੇ ਦੂਜੇ ਦੋ ਜਾਂ ਤਿੰਨ ਵਜ਼ੀਰ, ਜੋ ਕਾਨੂਨ ਕੌਂਸਲ ਅੱਗੇ ਜਿੰਮੇਵਾਰ ਹਨ....
ਅ਼. [نقشہ] ਸੰਗ੍ਯਾ- ਚਿਤ੍ਰ. ਤਸਵੀਰ. ਕਿਸੇ ਵਸਤੁ ਦਾ ਨਮੂਨਾ। ੨. ਭੂਗੋਲ ਅਥਵਾ ਉਸਦੇ ਕਿਸੇ ਹਿੱਸੇ ਦਾ ਚਿਤ੍ਰ. Map....
ਫ਼ਾ. [راہ] ਸੰਗ੍ਯਾ- ਮਾਰਗ. ਰਾਸ੍ਤਹ. ਪੰਥ। ੨. ਮਜਹਬ. ਧਰਮ. "ਰਾਹ ਦੋਵੈ ਇਕੁ ਜਾਣੈ." (ਮਃ ੧. ਵਾਰ ਮਾਝ) ੩. ਕ਼ਾਇ਼ਦਾ. ਨਿਯਮ ਕ਼ਾਨੂਨ. "ਇਹੁ ਕਿਸ ਰਾਹ ਸੁ ਰੋਕੈ ਜਾਗਾ?" (ਗੁਪ੍ਰਸੂ) ੪. ਤਰੀਕਾ. ਢੰਗ. "ਘਾਹੁ ਖਾਨਿ ਤਿਨਾ ਮਾਸੁ ਖਵਾਲੇ, ਏਹਿ ਚਲਾਏ ਰਾਹ." (ਮਃ ੧. ਵਾਰ ਮਾਝ) ੫. ਰਾਹਣਾ ਕ੍ਰਿਯਾ ਦਾ ਅਮਰ. ਜਿਵੇਂ- ਚੱਕੀ ਰਾਹ ਦੇ। ੬. ਅ਼. [راح] ਰਾਹ਼, ਖ਼ੁਸ਼ੀ. ਪ੍ਰਸੰਨਤਾ. ਰਾਹ਼ਤ....
ਸੰਗ੍ਯਾ- ਮਾਪਨ. ਮਿਣਨ ਦੀ ਕ੍ਰਿਯਾ. ਪੈਮਾਯਸ਼. ਨਾਮ. ਪੁਰਾਣੇ ਗ੍ਰੰਥਾਂ ਵਿੱਚ ਮਿਣਤੀ ਇਉਂ ਹੈ-#੩. ਜੌਂਆਂ ਦੀ ਲੰਬਾਈ ਪਲ.#੪. ਪਲ ਮੁਸ੍ਟਿ.#੬. ਮੁਸ੍ਟਿ ਹਸ੍ਤ (ਹੱਥ)#੪. ਹਸ੍ਤ ਧਨੁਸ.#੨੦੦੦ ਧਨੁਸ ਕ੍ਰੋਸ਼ (ਕੋਸ- ਕੋਹ).#੪. ਕੋਸ ਯੋਜਨ#ਵਰਤਮਾਨ ਸਮੇਂ ਦੀ ਮਿਣਤੀ-#੧੨ ਇੰਚ ਦਾ ਇੱਕ ਫੁਟ.#੩. ਫੁਟ ਦਾ ਗਜ਼.#੨੨੦ ਗਜ਼ ਦਾ ਫਰਲਾਂਗ (furlong)#੮. ਫਰਲਾਂਗ ਅਥਵਾ ੧੭੬੦ ਗਜ਼ ਦਾ ਮੀਲ (Mile- ਮਾਈਲ).#੩. ਹੱਥ ਦੀ ਕਰਮ. ਦੇਖੋ, ਕਰਮ ਸ਼ਬਦ.#੧੦ ਕਰਮਾਂ ਦੀ ਜਰੀਬ. ਦੇਖੋ, ਜਰੀਬ ਸ਼ਬਦ.#੩. ਉਂਗਲ ਦੀ ਗਿਰਹ.#੪. ਗਿਰਹ ਦੀ ਗਿੱਠ.#੨. ਗਿੱਠ ਦਾ ਹੱਥ.#੨. ਹੱਥ ਜਾਂ ੧੬. ਗਿਰਹ (੩੬ ਇੰਚ) ਦਾ ਗਜ.#੯. ਸਰਸਾਹੀ ਅਥਵਾ ਬਿਸਵਾਸੀ ਦਾ ਇੱਕ ਮਹਲਾ.#੨੦ ਮਰਲੇ ਦੀ ਇੱਕ ਕਨਾਲ.#੪. ਕਨਾਲ ਦਾ ਵਿੱਘਾ.#੨. ਵਿੱਘੇ ਦਾ ਘੁਮਾਉਂ.#ਦੇਖੋ, ਹਲ, ਚੜਸਾ ਅਤੇ ਮੁਰੱਬਾ....
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਵਿ- ਕਮ. ਨ੍ਯੂਨ। ੨. ਸੰ. घट्ट् ਧਾ- ਜਾਣਾ, ਫੈਲਾਉਣਾ, ਮਾਂਜਣਾ, ਵਿਗਾੜਨਾ। ੩. ਸੰਗ੍ਯਾ- ਘਾਟ. ਪਾਣੀ ਭਰਨ ਅਤੇ ਇਸਨਾਨ ਦਾ ਅਸਥਾਨ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਅੰ. Rail. ਸਰੀ. ਧਾਤੁ ਦੀ ਲੀਕ।#੨. ਹਿੰਦੁਸਤਾਨੀ ਵਿੱਚ ਰੇਲ (ਲੀਕ) ਤੇ ਚਲਣ ਵਾਲੀ ਗੱਡੀ ਅਤੇ ਟ੍ਰੇਨ ਦਾ ਨਾਉਂ ਭੀ ਰੇਲ ਹੈ. ਦੇਖੋ, ਰੇਲ ਗੱਡੀ ਅਤੇ ਰੇਲਵੇ....
ਅ਼. [جہاز] ਸੰਗ੍ਯਾ- ਤਿਆਰੀ। ੨. ਉੱਠ ਦਾ ਪਲਾਣ। ੩. ਪੋਤ. ਜਲਯਾਨ. ਬੋਹਿਥ. ਬੇੜਾ. "ਗੁਰੂ ਬਾਦਬਾਨਾਂ ਵਾਲੇ ਜਹਾਜ਼ ਹਵਾ ਦੇ ਜ਼ੋਰ ਚਲਦੇ ਸਨ, ਫੇਰ ਵਿਦ੍ਵਾਨਾਂ ਦੇ ਭਾਪ ਦੇ ਬਲ ਚਲਾਉਣੇ ਆਰੰਭੇ. ਸਭ ਤੋਂ ਪਹਿਲਾਂ ਭਾਰਤ ਵਿੱਚ ਹਵਾ ਦੇ ਬਲ ਨਾਲ ਚੱਲਣ ਵਾਲਾ ਪੁਰਤਗਾਲੀਆਂ (Portugese) ਦਾ ਜਹਾਜ ਸਨ ੧੪੯੮ ਵਿਚ ਗੋਆ ਦੇ ਬੰਦਰ ਆ ਕੇ ਲੱਗਾ, ਅਤੇ ਭਾਪ (ਵਾਸ੍ਪ) ਨਾਲ ਚਲਣ ਵਾਲਾ ਜਹਾਜ਼ "Enterprize" ਸਨ ੧੮੮੫ ਵਿੱਚ ਕਲਕੱਤੇ ਪਹੁਚਿਆ। ੪. ਦੇਖੋ, ਜਹੇਜ। ੫. ਭਾਵ- ਸਿੱਖਧਰਮ।...
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...