saramāsaसरमास
ਸੰ. ਸ਼ਾਰ੍ਵਰਿਕ ਆਸ. ਸੰਗ੍ਯਾ- ਰਾਤ ਦੇ ਸਮੇਂ ਠੰਢ ਕਰਕੇ ਗਾੜ੍ਹਾ ਹੋਇਆ ਪੋਣ ਅੰਦਰ ਜਲ ਦੇ ਕਣਕਿਆਂ ਦਾ ਸਮੂਹ. ਧੁੰਦ. ਨੀਹਾਰ. "ਸੂਰਜ ਕੀ ਕਿਰਨੇ ਸਰਮਾਸਹਿ ਰੇਨੁ ਅਨੇਕ ਤਹਾਂ ਕਰ ਡਾਰ੍ਯੋ." (ਚੰਡੀ ੧) ਸੂਰਜ ਦੀ ਕਿਰਣਾਂ ਨੇ ਧੁੰਦ ਨੂੰ ਅਨੇਕ ਰੇਣੁ (ਛਿੰਨ ਭਿੰਨ) ਕਰ ਸੁੱਟਿਆ.
सं. शार्वरिक आस. संग्या- रात दे समें ठंढ करके गाड़्हा होइआ पोण अंदर जल दे कणकिआं दा समूह. धुंद. नीहार. "सूरज की किरने सरमासहि रेनु अनेक तहां कर डार्यो." (चंडी १) सूरज दी किरणां ने धुंद नूं अनेक रेणु (छिंन भिंन) कर सुॱटिआ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿ- ਦਿੱਤਾ ਹੋਇਆ। ੨. ਸੰ. ਰਤ. ਪ੍ਰੀਤਿਵਾਨ. "ਨਾਮ ਸੰਗਿ ਮਨ ਤਨਹਿ ਰਾਤ." (ਮਾਲੀ ਮਃ ੫) ੩. ਸੰ. ਰਾਤ੍ਰਿ. ਨਿਸ਼ਾ. ਰਜਨੀ. ਸ਼ਬ....
ਸੰਗ੍ਯਾ- ਸਰਦੀ. ਜਾਡਾ. ਸੀਤਲਤਾ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਸੰ. ਸਮ੍-ਊਹ. ਸੰਗ੍ਯਾ- ਸਮੁਦਾਯ. ਗਰੋਹ। ੨. ਕ੍ਰਿ. ਵਿ- ਬਿਲਕੁਲ. ਪੂਰਣ ਰੀਤਿ ਨਾਲ. "ਮਾਈ ਰੀ, ਮਾਤੀ ਚਰਣ ਸਮੂਹ." (ਸਾਰ ਮਃ ੫) ਦੇਖੋ, ਸਬੂਹ ੨। ੩. ਉੱਤਮ ਕਲਪਨਾ....
ਸੰਗ੍ਯਾ- ਧੂਮ ਕਰਕੇ ਅੰਧਕਾਰ. ਹਵਾ ਵਿੱਚ ਧੂੰਆਂ ਅਤੇ ਗਰਦ ਮਿਲਕੇ ਹੋਇਆ ਹਨੇਰਾ। ੨. ਸੀਤ ਦੇ ਕਾਰਣ ਹਵਾ ਵਿੱਚ ਜਮੇ ਹੋਏ ਜਲਕਣ. ਕੁਹਰਾ (mist) ੩. ਦੇਖੋ, ਧੁੰਧ....
ਸੰ. ਸੰਗ੍ਯਾ- ਧੁੰਦ. "ਰਵਿ ਜ੍ਯੋਂ ਨਿਕਸ ਨੀਹਾਰਹਿਂ ਫੋਰੀ." (ਨਾਪ੍ਰ)...
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਦੇਖੋ, ਰੇਣੁ ਅਤੇ ਰੇਣੁਕਾ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਕ੍ਰਿ. ਵਿ- ਉਸ ਥਾਂ. ਵਹਾਂ. ਤਤ੍ਰ. "ਤਹਾ ਬੈਕੁੰਠ ਜਹ ਕੀਰਤਨੁ ਤੇਰਾ." (ਸੂਹੀ ਮਃ ੫)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਸੰ. ਸੰਗ੍ਯਾ- ਰੇਣੁ. ਰਜ. ਧੂਲਿ. ਧੂੜ. "ਸਗਲ ਕੀ ਰੇਣ ਜਾਕਾ ਮਨ ਹੋਇ." (ਸੁਖਮਨੀ) "ਨਾਨਕੁ ਜਾਚੈ ਸੰਤ ਰੇਣਾਰੁ." (ਧਨਾ ਮਃ ੫) ੨. ਫੁੱਲਾਂ ਦੀ ਮਕਰੰਦ. Pollen। ੩. ਡਿੰਗ- ਰੇਣਕਾ. ਪ੍ਰਿਥਿਵੀ. ਜ਼ਮੀਨ. ਰੇਣਾ ਸ਼ਬਦ ਭੀ ਡਿੰਗਲ ਭਾਸਾ ਵਿੱਚ ਪ੍ਰਿਥਿਵੀ ਬੋਧਕ ਹੈ....
ਸੰ. छिन्न ਵਿ- ਖੰਡਿਤ. ਕੱਟਿਆ ਹੋਇਆ. ਦੇਖੋ, ਛਿਨੁ....
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...