saravanaसरवन
ਦੇਖੋ, ਸਰਵਣ ਅਤੇ ਸ੍ਰਵਣ.
देखो, सरवण अते स्रवण.
ਦੇਖੋ, ਸ੍ਰਵਣ। ੨. ਨੇਤ੍ਰਹੀਨ ਅੰਧਕ ਵੈਸ਼੍ਯ ਰਿਖੀ ਦਾ ਪੁਤ੍ਰ, ਜਿਸਦਾ ਅਸਲ ਨਾਉਂ "ਸਿੰਧੁ" ਹੈ. ਇਹ ਪਿਤਾ ਮਾਤਾ ਦੀ ਸੇਵਾ ਕਰਨ ਵਿੱਚ ਅਦੁੱਤੀ ਸੀ। ਇਸਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਬਣ ਦਾ ਜੀਵ ਜਾਣਕੇ ਸ਼ਬਦਬੇਧੀ ਬਾਣ ਨਾਲ ਮਾਰ ਦਿੱਤਾ ਸੀ. "ਹੋਵੈ ਸਰਵਣ ਵਿਰਲਾ ਕੋਈ." (ਭਾਗੁ) ਦੇਖੋ, ਸਿੰਧੁ ੯। ੩. ਦੇਖੋ, ਬਾਬਾ ਬੁੱਢਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸ਼੍ਰਵਣ. ਸੰਗ੍ਯਾ- ਕੰਨ. "ਸ੍ਰਵਣ ਸੋਏ ਸੁਣਿ ਨਿੰਦ." (ਗਉ ਮਃ ੫) ੨. ਸੁਣਨਾ ੩. ਬਾਬਾ ਬੁੱਢਾ ਜੀ ਦਾ ਪੋਤਾ ਭਾਈ ਸ੍ਰਵਣ। ੪. ਅੰਧਕ ਰਿਖੀ ਦਾ ਪੁਤ੍ਰ "ਸਿੰਧੁ", ਜਿਸ ਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਜੰਗਲੀ ਜੀਵ ਸਮਝਕੇ ਮਾਰਿਆ ਸੀ. "ਤਿਸ ਕੋ ਪੁਤ੍ਰ ਨਾਮ ਕਹਿਂ ਸ੍ਰਵਣ। ਸ੍ਰਵਣ ਸੁਨ੍ਯੋ ਜਸ ਜਿਹ ਸਮ ਸ੍ਰਵਣ।।" (ਗੁਪ੍ਰਸੂ) ਭਾਈ ਭਾਨੇ ਦਾ ਪੁਤ੍ਰ ਸ੍ਰਵਣ, ਜਿਸ ਦਾ ਜਸ ਕੰਨੀ ਸੁਣਿਆ ਗਿਆ ਹੈ. ਸ੍ਰਵਣ ਰਿਖੀ (ਸਿੰਧੁ) ਜੇਹਾ। ੫. स्रवण ਚੁਇਣਾ. ਟਪਕਣਾ....