sarasāmaसरसाम
ਫ਼ਾ. [سرسام] ਸਰ (ਸਿਰ) ਅੰਦਰ ਸਾਮ (ਸੋਜ) ਦਾ ਹੋਣਾ. ਦਿਮਾਗ ਵਿੱਚ ਵਰਮ ਦਾ ਹੋਣਾ. ਇਸ ਰੋਗ ਦਾ ਨਿਰਣਾ ਦੇਖੋ, ਸੰਨਿਪਾਤ ਸ਼ਬਦ ਵਿੱਚ.
फ़ा. [سرسام] सर (सिर) अंदर साम (सोज) दा होणा. दिमाग विॱच वरम दा होणा. इस रोग दा निरणा देखो, संनिपात शबद विॱच.
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਸੰ. सामन ਸਾਮਵੇਦ. ਦੇਖੋ, ਵੇਦ. "ਸਾਮ ਕਹੈ ਸੇਤੰਬਰ ਸੁਆਮੀ." (ਵਾਰ ਆਸਾ) "ਸਾਮਵੇਦੁ ਰਿਗੁ ਜੁਜਰੁ ਅਥਰਬਣੁ." (ਮਾਰੂ ਸੋਲਹੇ ਮਃ ੧) ੨. ਸੁਲਹ. ਮਿਲਾਪ. ਦੇਖੋ, ਨੀਤਿ ਦੇ ਚਾਰ ਅੰਗ. ਭਾਵ- ਸ਼ਰਣ. ਪਨਾਹ. "ਥਕਿ ਆਏ ਪ੍ਰਭੁ ਕੀ ਸਾਮ." (ਮਾਝ ਬਾਰਹਮਾਹਾ) "ਹਉ ਆਇਆ ਸਾਮੈ ਤਿਹੰਡੀਆ." (ਸ੍ਰੀ ਮਃ ੫. ਪੈਪਾਇ) ੩. ਆਸਾਮ ਦੇਸ਼ ਦਾ ਸੰਖੇਪ. "ਸਾਮ ਦੇਸ ਜਹਿਂ ਤਹਿ ਕਰ ਗੌਨ." (ਗੁਵਿ ੧੦) ੪. ਵਿ- ਸ਼੍ਯਾਮ. ਕਾਲਾ. "ਸਾਮ ਸੁ ਘੱਟੰ." (ਗ੍ਯਾਨ) ਕਾਲੀ ਸੁੰਦਰ ਘਟਾ। ੫. ਅ਼. [شام] ਸ਼ਾਮ Syria. ਸੰਗ੍ਯਾ- ਏਸ਼ੀਆ ਦਾ ਇੱਕ ਦੇਸ਼, ਜੋ ੪੦੦ ਮੀਲ ਲੰਮਾ ਅਤੇ ੧੫੦ ਮੀਲ ਤੀਕ ਚੌੜਾ ਹੈ. ਇਸ ਦੇ ਦੱਖਣ ਅਰਬ ਦੇ ਰੇਤਲੇ ਮੈਦਾਨ ਅਤੇ ਪੱਛਮ ਮੈਡੀਟ੍ਰੇਨੀਅਨ ਸਮੁੰਦਰ ਹੈ. ਦਮਿਸ਼ਕ (Damascus) ਇਸ ਦਾ ਪ੍ਰਧਾਨ ਸ਼ਹਿਰ ਹੈ. "ਜਿਤ੍ਯੋ ਰੂਮ ਅਰੁ ਸਾਮ." (ਸਨਾਮਾ) ੬. ਫ਼ਾ. ਸੰਝ. ਆਥਣ ਸੰ. ਸਾਯੰ। ੭. ਸੰ. ਸਾਮਯ. ਬਰਾਬਰੀ. ਸਮਤਾ।...
ਸੰਗ੍ਯਾ- ਸੋਜਾ. ਵਰਮ. ਸੰ. शोथ ਸ਼ੋਥ।#੨. ਫ਼ਾ. [سوز] ਸੋਜ਼. ਜਲਨ. ਦਾਹ. ਸੋਜ਼ਸ਼. "ਵਿਸਫੋਟ ਸਘਨ ਤੇ ਸੋਜ ਗਾਤ." (ਗੁਪ੍ਰਸੂ) ੩. ਇਹ ਸ਼ਬਦਾਂ ਦੇ ਅੰਤ ਆਕੇ ਜਲਾਉਣ ਵਾਲਾ ਦਾ ਅਰਥ ਦਿੰਦਾ ਹੈ. ਜੈਸੇ- ਦਿਲਸੋਜ਼....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਅ਼. [دِماغ] ਸੰਗ੍ਯਾ- ਮਗ਼ਜ਼. ਮਸਤਿਸ੍ਕ. Brain. ਬੁੱਧਿ ਦਾ ਅਸਥਾਨ. ਇਹ ਸ਼ਰੀਰ ਦੇ ਸਾਰੇ ਅੰਗਾਂ ਦਾ ਸਰਦਾਰ ਹੈ. ਵਿਦ੍ਵਾਨਾਂ ਨੇ ਅੰਤਹਕਰਣ ਦਾ ਨਿਵਾਸ ਇਸੇ ਵਿੱਚ ਮੰਨਿਆ ਹੈ। ੨. ਬੁੱਧਿ. ਸਮਝ। ੩. ਅਭਿਮਾਨ. ਘਮੰਡ....
ਸੰ. ਵਮਁਨ੍. ਸੰਗ੍ਯਾ- ਕਵਚ. ਸੰਨਾਹ ਸੰਜੋਆ। ੨. ਅ਼. [ورم] ਸੋਜ ਸੂਜਨ (Inflamation)....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਸੰ. ਨਿਰ੍ਣਯ. ਸੰਗ੍ਯਾ- ਵਿਵੇਕ. ਵਿਚਾਰ. ਸਤ੍ਯ ਅਸਤ੍ਯ ਆਦਿ ਦਾ ਗ੍ਯਾਨ ਕਰਨ ਦੀ ਕ੍ਰਿਯਾ। ੨. ਫ਼ੈਸਲਾ. ਨਿਬੇੜਾ। ੩. ਨੀਰ- ਨਵ (ਨਯਾ). ਨਵੀਨ ਜਲ. ਨੌ ਨੀਰ. "ਖੇਤ ਮਿਆਲਾ ਉਚੀਆ ਘਰਉਚਾ ਨਿਰਣਉ." (ਵਾਰ ਗੂਜ ੧. ਮਃ ੩) ਜਿਸ ਖੇਤ ਦੀਆਂ ਵੱਟਾਂ ਉੱਚੀਆਂ ਹਨ, ਉਸ ਵਿੱਚ ਮੇਘ ਦਾ ਨਵੀਨ ਜਲ ਠਹਿਰਦਾ ਹੈ. ਭਾਵ- ਜਿਸ ਦੇ ਅੰਤਹਕਰਣ ਵਿੱਚ ਸ਼੍ਰੱਧਾ ਦਾ ਉੱਚਾ ਭਾਵ ਹੈ, ਉਸ ਅੰਦਰ ਗੁਰੂ ਦਾ ਉਪਦੇਸ਼ ਵਸਦਾ ਹੈ....
ਸੰ. सन्निपात ਸੰਗ੍ਯਾ- ਸੰ- ਨਿਪਾਤ. ਚੰਗੀ ਤਰਾਂ ਡਿਗਣ ਦੀ ਕ੍ਰਿਯਾ। ੨. ਮਿਲਾਪ. ਮੇਲ। ੩. ਸੰਗੀਤ ਅਨੁਸਾਰ ਇੱਕ ਤਾਲ ਦਾ ਭੇਦ। ੪. ਇੱਕ ਰੋਗ. ਸੰ सन्निपात ਵਾਤ ਪਿੱਤ ਕਫ ਸ਼ਰੀਰ ਦੇ ਤਿੰਨ ਧਾਤੁ ਵਿਕਾਰੀ ਹੋ ਕੇ ਉਪਜਿਆ ਰੋਗ. ਸਰਸਾਮ. ਸਰ (ਸਿਰ) ਸਾਮ (ਸੋਜ). [ورم دِماغ] ਵਰਮ ਦਿਮਾਗ਼. Cerebritis.#ਇਹ ਇੱਕ ਪ੍ਰਕਾਰ ਦਾ ਭਯੰਕਰ ਜ੍ਵਰ (ਤਾਪ) ਹੈ. ਇਸਦੇ ਲੱਛਣ ਹਨ- ਕਬਜ, ਜ਼ੋਰ ਦਾ ਤਾਪ, ਮੱਥੇ ਪੀੜ, ਮੂਰਛਾ, ਮੂੰਹ ਲਾਲ, ਜੀਭ ਖੁਰਦਰੀ, ਬੇਚੈਨੀ, ਦਿਲ ਦਾ ਕਾਹਲਾ ਧੜਕਣਾ, ਬਹੁਤ ਪਿਆਸ, ਤ੍ਰੇਲੀਆਂ ਪੈਣੀਆਂ, ਉਲਟੀ ਆਉਣੀ ਆਦਿਕ.#ਵੈਦਕ ਅਨੁਸਾਰ ਸੰਨਿਪਾਤ ਦੇ ੧੩. ਭੇਦ ਲਿਖੇ ਹਨ, ਜਿਨ੍ਹਾਂ ਦੇ ਨਾਉਂ ਅਤੇ ਲੱਛਣ ਇਹ ਹਨ-#(ੳ) ਸੰਧਿਕ- ਜੋੜਾਂ ਵਿੱਚ ਦਰਦ, ਨੀਂਦ ਨਾ ਆਉਣੀ.#(ਅ) ਅੰਤਕ- ਸੋਜ, ਸਿਰਪੀੜ, ਹਿਚਕੀ, ਹੱਥਾਂ ਦਾ ਕੰਬਣਾ, ਬਕਬਾਦ ਕਰਨਾ.#(ੲ) ਰੁਗਦਾਹ- ਢਿੱਡਪੀੜ, ਦਾਝ ਅਤੇ ਬਹੁਤ ਬੇਚੈਨੀ ਹੋਣੀ.#(ਸ) ਚਿੱਤ ਵਿਭ੍ਮ- ਘੂਕੀ, ਸ਼ਰੀਰ ਬਹੁਤ ਗਰਮ, ਸਿਰ ਘੁੰਮਣਾ ਅਤੇ ਤਲਮੱਛੀ ਲੱਗਣੀ.#(ਹ) ਸ਼ੀਤਾਂਗ- ਸ਼ਰੀਰ ਠੰਢਾ, ਬੇਹੋਸ਼ੀ ਅਤੇ ਸ਼ਾਹ ਕਾਹਲਾ ਪੈਣਾ.#(ਕ) ਤੰਦ੍ਰਿਕ- ਮੂਰਛਾ ਅਤੇ ਘੂਕੀ ਦਾ ਹੋਣਾ.#(ਖ) ਕੰਠ ਕੁਬਜ- ਗਲ ਰੁਕ ਜਾਣਾ, ਦਾੜ੍ਹਾਂ ਵਿੱਚ ਪੀੜ, ਸਿਰ ਵਿੱਚ ਦਰਦ ਹੋਣਾ.#(ਗ) ਕਰਣਕ- ਕੰਨਾਂ ਵਿੱਚ ਸੋਜ, ਖਾਂਸੀ, ਸਰੀਰ ਬਹੁਤ ਗਰਮ.#(ਘ) ਭੁਗਨ ਨੇਤ੍ਰ- ਨੇਤ੍ਰ ਟੇਢੇ ਹੋ ਜਾਣੇ, ਮੂਰਛਾ ਹੋਣੀ#(ਙ) ਰਕ੍ਤਸ੍ਠੀਵੀ- ਥੁੱਕ ਨਾਲ ਲਹੂ ਆਉਣਾ, ਢਿੱਡ ਵਿੱਚ ਪੀੜ ਹੋਣੀ.#(ਚ) ਪ੍ਰਲਾਪਕ- ਬਕਬਾਦ ਕਰਨਾ, ਜੋਰ ਦਾ ਤਾਪ ਹੋਣਾ, ਸਰੀਰ ਕੰਬਣਾ.#(ਛ) ਜਿਹ੍ਵਕ- ਜੀਭ ਉੱਤੇ ਕੰਡੇ ਹੋਣੇ, ਥਥਲਾਪਨ, ਸਾਹ ਕਾਹਲਾ ਅਤੇ ਖਾਂਸੀ ਹੋਣੀ.#(ਜ) ਅਭਿਨ੍ਯਾਸ- ਮੂੰਹ ਸੁੱਕਣਾ, ਦੰਦ ਮੈਲੇ ਹੋਣੇ, ਬੇਹੋਸ਼ੀ ਹੋਣੀ ਆਦਿ.#ਇਨ੍ਹਾਂ ਤੇਰਾਂ ਦੀ ਅਵਧਿ (ਮਯਾਦ) ਯਥਾਕ੍ਰਮ ਹੈ- ੭੦ ਦਿਨ, ੧੦. ਦਿਨ, ੨੦. ਦਿਨ, ੧੧. ਦਿਨ, ੧੫. ਦਿਨ, ੨੫ ਦਿਨ, ੧੩. ਦਿਨ, ੧੦. ਦਿਨ, ੧੮. ਦਿਨ, ੧੦. ਦਿਨ, ੧੪. ਦਿਨ, ੧੬. ਦਿਨ, ੧੫. ਦਿਨ. ਅਰਥਾਤ ਇਤਨੇ ਦਿਨਾਂ ਵਿੱਚ ਰੋਗ ਦੂਰ ਹੋ ਜਾਂਦਾ ਹੈ ਅਥਵਾ ਰੋਗੀ ਮਰ ਜਾਂਦਾ ਹੈ.#ਸੰਨਿਪਾਤ ਦਾ ਇਲਾਜ ਕਿਸੇ ਸਿਆਣੇ ਡਾਕਟਰ ਵੈਦ ਹਕੀਮ ਤੋਂ ਬਿਨਾ ਢਿੱਲ ਕਰਾਉਣਾ ਚਾਹੀਏ. ਅੱਗੇ ਲਿਖੇ ਉਪਾਉ ਲਾਭਦਾਇਕ ਸਾਬਤ ਹੋਏ ਹਨ. ਠੰਢੇ ਪਾਣੀ ਵਿੱਚ ਭਿਉਂਕੇ ਰੁਮਾਲ ਸਿਰ ਤੇ ਰੱਖਣਾ, ਪਾਸ਼ੋਯਾ ਕਰਨਾ, ਧਨੀਆ, ਚੰਨਣ ਦਾ ਬੂਰ, ਮੁਸ਼ਕ ਕਪੂਰ, ਅਰਕ ਗੁਲਾਬ, ਬੋਤਲ ਵਿੱਚ ਪਾਕੇ ਸੁੰਘਾਉਣਾ, ਹੁਕਨਾ ਕਰਨਾ. ਕੰਡਿਆਰੀ ਦੇ ਬੀਜ ਪੀਸਕੇ ਨਸਵਾਰ ਦੇਣੀ, ਉਬਾਲਿਆ ਹੋਇਆ ਕੋਸਾ ਪਾਣੀ ਪਿਆਉਣਾ. ਹੇਠ ਲਿਖਿਆ ਕ੍ਵਾਬ (ਕਾੜ੍ਹਾ) ਸੰਨਿਪਾਤ ਰੋਗ ਨਾਸ਼ਕ ਹੈ-#ਕੜੂ, ਚਿਰਾਇਤਾ, ਪਿੱਤਪਾਪੜਾ, ਗਿਲੋ, ਕਚੂਰ, ਝੰਜਣ ਦੇ ਬੀਜ, ਮਘਾਂ, ਪੁਹਕਰਮੂਲ, ਬਨਫਸ਼ਾ, ਛਮਕਨਮੋਲੀ, ਦੇਵਦਾਰ, ਸੁੰਢ, ਹਰੜ, ਜਵਾਸਾ ਅਤੇ ਭੜਿੰਗੀ. ਇਨ੍ਹਾਂ ਪੰਦ੍ਰਾਂ ਦਵਾਈਆਂ ਨੂੰ ਸਮਾਨ ਲੈ ਕੇ ਅਧ ਸੇਰ ਪਾਣੀ ਵਿੱਚ ਦੋ ਤੋਲੇ ਪਾ ਕੇ ਉਬਾਲਾ ਦੇਣਾ. ਜਦ ਅੱਧ ਪਾਉ ਪਾਣੀ ਰਹੇ ਤਾਂ ਛਾਣਕੇ ਕੋਸਾ ਕੋਸਾ ਪਿਆਉਣਾ. "ਛਈ ਰੋਗ ਅਰੁ ਸੰਨਿਪਾਤ ਗਨ." (ਚਰਿਤ੍ਰ ੪੦੫)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....