sarasērū, sarasēroसरसेरू, सरसेरो
ਕਮਲ. ਦੇਖੋ, ਸਰਸੀਰੁਹ. "ਪੰਕ ਬਿਖੇ ਬਸਤਾ ਰਸ ਮੇ ਰਸ ਊਰਧ ਕੋ ਨਿਸਰਾ ਸਰਸੇਰੋ." (ਨਾਪ੍ਰ) ਚਿੱਕੜ ਅਤੇ ਪਾਣੀ ਵਿੱਚ ਆਨੰਦ ਸਾਥ ਵਸਦਾ ਹੈ ਅਤੇ ਪਾਣੀ ਵਿੱਚੋਂ ਉੱਚਾ ਹੋਕੇ ਨਿੱਸਰ ਰਹਿਆ ਹੈ ਕਮਲ.
कमल. देखो, सरसीरुह. "पंक बिखे बसता रस मे रस ऊरध को निसरा सरसेरो." (नाप्र) चिॱकड़ अते पाणी विॱच आनंद साथ वसदा है अतेपाणी विॱचों उॱचा होके निॱसर रहिआ है कमल.
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਸੰ. ਸੰਗ੍ਯਾ- ਤਾਲ ਵਿੱਚ ਉੱਗਣ ਵਾਲਾ, ਕਮਲ....
ਸੰ. ਪਕ੍ਵ. ਵਿ- ਪੱਕਿਆ ਹੋਇਆ। ੨. ਦ੍ਰਿੜ੍ਹ ਨਿਸ਼ਚੇ ਕੀਤਾ....
ਦੇਖੋ, ਬਿਖੈ ਅਤੇ ਵਿਖੇ....
ਵਸਦਾ ਰਹਿੰਦਾ. "ਬਸਤਾ ਤੂਟੀ ਝੁੰਪੜੀ." (ਵਾਰ ਜੈਤ) ੨. ਸੰਗ੍ਯਾ- ਵਸਤ੍ਰ. ਕਪੜੇ. "ਹਸਤਿ ਘੋੜੇ ਅਰੁ ਬਸਤਾ." (ਗਉ ਮਃ ੫) ੩. ਫ਼ਾ. [بستہ] ਬਸਤਹ. ਵਿ- ਬੰਨ੍ਹਿਆ ਹੋਇਆ। ੪. ਸੰਗ੍ਯਾ- ਥੈਲਾ. ਜੁਜ਼ਦਾਨ. ਮਿਸਲਾਂ ਬੰਨ੍ਹਣ ਦਾ ਕਪੜਾ....
ਸੰ. ऊर्द्घध्व- ਊਰ੍ਧ੍ਵ. ਵਿ- ਖੜਾ। ੨. ਉੱਚਾ। ੩. ਉੱਪਰ ਦਾ। ੪. ਕ੍ਰਿ. ਵਿ- ਉੱਪਰ ਵੱਲ ਭਾਵ- ਸੁਰਗ ਵੱਲ. "ਊਰਧ ਗੇ ਅਉਦੇਸ." (ਰਾਮਾਵ) ਅਵਧ ਈਸ਼ ਦਸ਼ਰਥ, ਸ੍ਵਰਗ ਨੂੰ ਗਏ। ੫. ਇਸ ਪਿੱਛੋਂ। ੬. ਦੇਖੋ, ਉਰਧ। ੭. ਅਧੋ (ਨੀਚੇ) ਵਾਸਤੇ ਭੀ ਊਰਧ ਸ਼ਬਦ ਆਇਆ ਹੈ. "ਊਰਧ ਮੁਖ ਮਹਾ ਗੁਬਾਰੇ." (ਮਾਰੂ ਅੰਜੁਲੀ ਮਃ ੫)...
ਕਮਲ. ਦੇਖੋ, ਸਰਸੀਰੁਹ. "ਪੰਕ ਬਿਖੇ ਬਸਤਾ ਰਸ ਮੇ ਰਸ ਊਰਧ ਕੋ ਨਿਸਰਾ ਸਰਸੇਰੋ." (ਨਾਪ੍ਰ) ਚਿੱਕੜ ਅਤੇ ਪਾਣੀ ਵਿੱਚ ਆਨੰਦ ਸਾਥ ਵਸਦਾ ਹੈ ਅਤੇ ਪਾਣੀ ਵਿੱਚੋਂ ਉੱਚਾ ਹੋਕੇ ਨਿੱਸਰ ਰਹਿਆ ਹੈ ਕਮਲ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਦੇਖੋ, ਅਨੰਦ. "ਆਨੰਦ ਗੁਰੁ ਤੇ ਜਾਣਿਆ." (ਅਨੰਦੁ) ੨. ਇੱਕ ਛੰਦ. ਦੇਖੋ, ਕੋਰੜਾ। ੩. ਪਾਰਬ੍ਰਹਮ. ਕਰਤਾਰ। ੪. ਸਿੱਖਧਰਮ ਅਨੁਸਾਰ ਵਿਆਹ, ਜਿਸ ਦੀ ਰੀਤਿ ਇਹ ਹੈ-#(ੳ) ਸਿੱਖਪੁਤ੍ਰੀ ਦਾ ਸਿੱਖ ਨਾਲ ਸੰਬੰਧ ਹੋਵੇ.#(ਅ) ਦੋਵੇਂ ਰੂਪ ਅਵਸਥਾ ਗੁਣ ਆਦਿ ਵਿੱਚ ਯੋਗ੍ਯ ਅਤੇ ਪਰਸਪਰ ਸੰਯੋਗ ਦੇ ਇੱਛਾਵਾਨ ਹੋਣ.#(ੲ) ਸਗਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਅਰਦਾਸ ਕਰਕੇ ਹੋਵੇ.#(ਸ) ਆਨੰਦ ਦਾ ਦਿਨ ਗੁਰਪੁਰਬ ਵਾਲੇ ਦਿਨ ਅਥਵਾ ਪੰਜ ਪਿਆਰਿਆਂ ਦੀ ਸੰਮਤਿ ਨਾਲ ਥਾਪਿਆ ਜਾਵੇ.#(ਹ) ਜਿਤਨੇ ਆਦਮੀ ਲੜਕੀ ਵਾਲਾ ਸੱਦੇ ਉਤਨੇ ਨਾਲ ਲੈ ਕੇ ਦੁਲਹਾ ਸਹੁਰੇ ਘਰ ਜਾਵੇ. ਦੋਹੀਂ ਪਾਸੀਂ ਗੁਰੁਸ਼ਬਦ ਗਾਏ ਜਾਣ.#(ਕ) ਅਮ੍ਰਿਤ ਵੇਲੇ ਆਸਾ ਦੀ ਵਾਰ ਪਿੱਛੋਂ ਵਰ ਅਤੇ ਕੰਨ੍ਯਾ ਨੂੰ ਗੁਰੁਬਾਣੀ ਅਨੁਸਾਰ ਉਪਦੇਸ਼ ਦੇ ਕੇ ਅਤੇ ਨਿਯਮ ਅੰਗੀਕਾਰ ਕਰਵਾਕੇ ਲਾਵਾਂ ਅਤੇ ਆਨੰਦ ਦਾ ਪਾਠ ਕਰਕੇ ਪ੍ਰਸਾਦ ਵਰਤਾਇਆ ਜਾਵੇ.#ਆਨੰਦ ਦੀ ਰੀਤਿ ਸਿੱਖਾਂ ਵਿੱਚ ਬਹੁਤ ਪੁਰਾਣੀ ਹੈ, ਪਰ ਇਸ ਨੂੰ ਕਾਨੂੰਨ ਦੀ ਸ਼ਕਲ ਵਿੱਚ ਲਿਆਉਣ ਦਾ ਯਤਨ ਟਿੱਕਾ ਸਾਹਿਬ (ਵਲੀਅਹਿਦ) ਨਾਭਾ ਸ਼੍ਰੀ ਮਾਨ ਰਿਪੁਦਮਨ ਸਿੰਘ ਜੀ ਨੇ ਕੀਤਾ, ਜਿਨ੍ਹਾਂ ਨੇ ੩੦ ਅਕਤੂਬਰ ਸਨ ੧੯੦੮ ਨੂੰ ਬਿਲ ਕੌਂਸਲ ਵਿੱਚ ਪੇਸ਼ ਕੀਤਾ ਅਤੇ ਸਰਦਾਰ ਸੁੰਦਰ ਸਿੰਘ ਜੀ ਰਈਸ ਮਜੀਠਾ ਦੇ ਜਤਨ ਨਾਲ ੨੭ ਅਗਸ੍ਤ ਸਨ ੧੯੦੯ ਨੂੰ ਰਪੋਟ ਲਈ ਖ਼ਾਸ ਕਮੇਟੀ ਦੇ ਸਪੁਰਦ ਹੋਇਆ ਅਤੇ ੨੨ ਅਕਤਬੂਰ ਸਨ ੧੯੦੯ ਨੂੰ ਆਨੰਦ ਵਿਵਾਹ ਦਾ ਕਾਨੂਨ (Anand Marriage Act) ਪਾਸ ਹੋਇਆ.¹...
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,...
ਉੱਚਤਾ ਵਾਲਾ- ਵਾਲੀ. "ਪਿਰ ਉਚੜੀਐ ਮਾੜਤੀਐ ਤਿਹੁ ਲੋਆ ਸਿਰ ਤਾਜਾ." (ਸੂਹੀ ਛੰਤ ਮਃ ੧) ਉੱਚੀ ਮਾੜੀ (ਮਹਿਲ) ਵਾਲਾ.#ਦੇਖੋ, ਉੱਚ....