sarāugīसराउगी
ਦੇਖੋ, ਸ੍ਰਾਵਗ.
देखो, स्रावग.
ਸੰ. ਸ਼੍ਰਾਵਕ ਵਿ- ਸੁਣਨ ਵਾਲਾ. ਸ਼੍ਰੋਤਾ। ੨. ਸੰਗ੍ਯਾ- ਜਿਨਧਰਮਧਾਰੀ. ਜੈਨੀ। ੩. ਬੁੱਧ ਦਾ ਚੇਲਾ. ਬੌੱਧ. ਇਸ ਵਿੱਚ ਇਤਨਾ ਭੇਦ ਹੈ ਕਿ ਜੈਨ ਅਤੇ ਬੁੱਧੁਪਦੇਸ਼ਕ ਸਾਧੂ, "ਯਤੀ" ਕਹੇ ਜਾਂਦੇ ਹਨ, ਜੋ ਉਪਾਸਕ ਭਗਤ ਲੋਕ ਉਨ੍ਹਾਂ ਦੇ ਵਚਨਾਂ ਦੇ ਸੁਣਨ ਵਾਲੇ ਹਨ, ਉਹ "ਸ਼੍ਰਾਵਕ" ਹਨ. "ਸ੍ਰਾਵਗ ਸੁੱਧ ਸਮੂਹ ਸਿਧਾਨ ਕੇ." (ਅਕਾਲ)...