sarāraसरार
ਅਸਰਾਰ ਦਾ ਸੰਖੇਪ. ਦੇਖੋ, ਅਸਰਾਰ। ੨. ਅ. [شرار] ਸ਼ਰਾਰ. ਸੰਗ੍ਯਾ- ਅੱਗ ਦੀਆਂ ਚਿਨਨਗਾਰੀਆਂ। ੩. ਭੂਤ ਦਾ ਆਵੇਸ਼. "ਕੌਨ ਸਰਾਰ ਭਯੋ ਇਸ ਕੋ?" (ਨਾਪ੍ਰ)
असरार दा संखेप. देखो, असरार। २. अ. [شرار] शरार. संग्या- अॱग दीआं चिननगारीआं। ३. भूत दा आवेश. "कौन सरार भयो इस को?" (नाप्र)
ਕ੍ਰਿ ਵਿ- ਲਗਾਤਾਰ. ਨਿਰੰਤਰ।#੨. ਅ਼. [اِسرار] ਸੰਗ੍ਯਾ- ਬਹੁ ਵਚਨ ਸਿੱਰ ਦਾ. ਭੇਤ. ਗੁਪਤ ਆਸ਼ਯ। ੩. ਅ਼. [اِصرار] ਇਸਰਾਰ. ਆਗ੍ਰਹ. ਹਠ। ੪. ਅ਼. [اثرار] ਅਸ਼ਰਾਰ. ਬਹੁ ਵਚਨ ਸ਼ਰੀਰ ਦਾ....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਅਸਰਾਰ ਦਾ ਸੰਖੇਪ. ਦੇਖੋ, ਅਸਰਾਰ। ੨. ਅ. [شرار] ਸ਼ਰਾਰ. ਸੰਗ੍ਯਾ- ਅੱਗ ਦੀਆਂ ਚਿਨਨਗਾਰੀਆਂ। ੩. ਭੂਤ ਦਾ ਆਵੇਸ਼. "ਕੌਨ ਸਰਾਰ ਭਯੋ ਇਸ ਕੋ?" (ਨਾਪ੍ਰ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਇੱਕ ਜੱਟ ਜਾਤਿ। ੨. ਸੰ. ਵਿ- ਭਇਆ. ਵੀਤਿਆ ਗੁਜ਼ਰਿਆ. ਦੇਖੋ, ਭੂ ਧਾ। ੩. ਜੇਹਾ. ਸਮਾਨ. ਤਦ੍ਰੂਪ. "ਸਾਰਭੂਤ ਸਤਿ ਹਰਿ ਕੋ ਨਾਉ." (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. "ਪੰਚ ਦੂਤ ਕਰ ਭੂਤਵਸਿ." (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. "ਭੂਤ ਭਵਿੱਖ ਭਵਾਨ ਅਭੈ ਹੈ." (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. "ਪੰਚ ਭੂਤ ਕਰਿ ਸਾਜੀ ਦੇਹ." (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. "ਪੰਚ ਭੂਤ ਸਚਿ ਭੈ ਰਤੇ." (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ ਵਿਸੇ. "ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪) ੯. ਜੀਵ. ਪ੍ਰਾਣੀ. "ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ." (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍ ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. "ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ." (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. "ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?" (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ....
ਸੰ. ਸੰਗ੍ਯਾ- ਪ੍ਰਵੇਸ਼. ਦਾਖ਼ਿਲਾ। ੨. ਜੋਸ਼. ਚਿੱਤ ਦਾ ਵੇਗ। ੩. ਮਿਰਗੀ ਰੋਗ। ੪. ਭਰਮੀ ਲੋਕਾਂ ਦਾ ਮੰਨਿਆ ਹੋਇਆ ਭੂਤ ਪ੍ਰੇਤਾਦਿਕ ਦਾ ਕਿਸੇ ਸ਼ਰੀਰ ਵਿਚ ਪ੍ਰਵੇਸ਼....
ਦੇਖੋ, ਕਉਣ ਅਤੇ ਕਉਨੁ। ੨. ਅ਼. [کوَن] ਸੰਗ੍ਯਾ- ਸੰਸਾਰ. ਦੁਨੀਆ. ਜਹਾਨ....
ਅਸਰਾਰ ਦਾ ਸੰਖੇਪ. ਦੇਖੋ, ਅਸਰਾਰ। ੨. ਅ. [شرار] ਸ਼ਰਾਰ. ਸੰਗ੍ਯਾ- ਅੱਗ ਦੀਆਂ ਚਿਨਨਗਾਰੀਆਂ। ੩. ਭੂਤ ਦਾ ਆਵੇਸ਼. "ਕੌਨ ਸਰਾਰ ਭਯੋ ਇਸ ਕੋ?" (ਨਾਪ੍ਰ)...