saritādhhipati, saritānādha, saritāpatiसरिताधिपति, सरितानाथ, सरितापति
ਸਰਿਤ ਪਤਿ. ਨਦੀਆਂ ਦਾ ਸ੍ਵਾਮੀ ਸਮੁੰਦਰ। ੨. ਵਰੁਣ ਦੇਵਤਾ.
सरित पति. नदीआं दा स्वामी समुंदर। २. वरुण देवता.
ਸੰ. सरित. ਨਦੀ. ਗਮਨ ਕਰਨ ਵਾਲੀ ਹੋਣ ਕਰਕੇ ਇਹ ਨਾਉਂ ਹੈ. ਦੇਖੋ, ਸ੍ਰਿ ਧਾ....
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
ਸੰ. ਨਵਦ੍ਵੀਪ. ਸੰਗ੍ਯਾ- ਬੰਗਾਲ ਵਿੱਚ ਇੱਕ ਪ੍ਰਸਿੱਧ ਨਗਰ, ਜੋ ਵਿਦ੍ਯਾ ਦੀ ਪੁਰਾਣੀ ਟਕਸਾਲ ਹੈ. ਇਹ ਰਾਜਾ ਲਕ੍ਸ਼੍ਮਣਸੇਨ ਨੇ ਈਸਵੀ ਬਾਰਵੀਂ ਸਦੀ ਵਿਚ ਆਬਾਦ ਕੀਤਾ ਸੀ. ਵੈਸਨਵ ਮਤ ਦਾ ਸੁਧਾਰਕ ਚੈਤਨ੍ਯ, ਪੰਦ੍ਰਵੀਂ ਸਦੀ ਦੇ ਅੰਤ ਵਿੱਚ ਇਸੇ ਥਾਂ ਜਨਮਿਆ ਸੀ....
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...
ਦੇਖੋ, ਸਮੁਦ੍ਰ। ੨. ਖ਼ਾ. ਦੁੱਧ....
ਸੰ. ਸੰਗ੍ਯਾ- ਜਲਾਂ ਦਾ ਸ੍ਵਾਮੀ ਦੇਵਤਾ. ਪੁਰਾਣਾਂ ਵਿੱਚ ਇਸ ਨੂੰ ਕਰਦਮ ਦਾ ਪੁਤ੍ਰ ਅਤੇ ਮਗਰਮੱਛ ਪੁਰ ਸਵਾਰੀ ਕਰਨ ਵਾਲਾ ਮੰਨਿਆ ਹੈ. ਇਹ ਸੱਪ ਦੇ ਫਨ ਦੀ ਸਿਰ ਪੁਰ ਛਤਰੀ ਰਖਦਾ ਹੈ. ਇਸ ਦੀ ਪੁਰੀ "ਵਸੁਧਾ" ਨਗਰ ਹੈ. ਸ਼ਸਤ੍ਰ ਪਾਸ਼ (ਫਾਹੀ) ਹੈ. ਵਰੁਣ ਪੱਛਮ (ਪਸ਼੍ਚਿਮ) ਦਿਸ਼ਾ ਦਾ ਸ੍ਵਾਮੀ ਹੋਣ ਕਰਕੇ ਦਿਕਪਾਲਾਂ ਵਿੱਚ ਭੀ ਗਿਣਿਆ ਜਾਂਦਾ ਹੈ. ਵਰੁਣ ਨੂੰ ਅਦਿਤਿ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ ਭੀ ਲਿਖਿਆ ਹੈ। ੨. ਜਲ। ੩. ਸੂਰਜ....
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....