sarafarāzīसरफ़राज़ी
ਫ਼ਾ. [سرفرازی] ਸੰਗ੍ਯਾ- ਅਹੰਕਾਰ. ਅਭਿਮਾਨ। ੨. ਸਰਦਾਰੀ. ਇੱਜਤ. "ਦਈ ਸਰਫਰਾਜੀ ਤਿਸ ਕਾਲਾ." (ਗੁਪ੍ਰਸੂ)
फ़ा. [سرفرازی] संग्या- अहंकार. अभिमान। २. सरदारी. इॱजत. "दई सरफराजी तिस काला." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਅਭਿਮਾਨ. ਹੌਮੈ. ਘੰਮਡ. "ਅਹੰਕਾਰ ਤਿਸਨਾ ਰੋਗੁ ਲਗਾ." (ਆਸਾ ਛੰਤ ਮਃ ੩) ੨. ਵੇਦਾਂਤਮਤ ਅਨੁਸਾਰ ਅੰਤਹਕਰਣ ਦਾ ਇੱਕ ਭੇਦ, ਜਿਸ ਦਾ ਵਿਸੈ ਹੌਮੈ ਹੈ. ਅਹੰਕਾਰ ਰੂਪ ਵ੍ਰਿੱਤਿ। ੩. ਸਾਂਖਯ ਸ਼ਾਸਤ੍ਰ ਅਨੁਸਾਰ ਮਹਤਤ੍ਵ (ਬੁੱਧਿ) ਤੋਂ ਉਪਜਿਆ ਇੱਕ ਦ੍ਰਵ੍ਯ, ਜੋ ਮਹਤਤ੍ਵ ਦਾ ਵਿਕਾਰ ਹੈ, ਅਤੇ ਜਿਸ ਦੀ ਸਾਵ੍ਰਿਕ ਅਵਸਥਾ ਤੋਂ ਗ੍ਯਾਨ ਇੰਦ੍ਰੀਆਂ ਦੇ ਅਭਿਮਾਨੀ ਦੇਵਤੇ ਅਤੇ ਮਨ ਉਪਜਦੇ ਹਨ. ਰਾਜਸ ਤੋਂ ਪੰਜ ਗ੍ਯਾਨਇੰਦ੍ਰੀਆਂ ਅਤੇ ਪੰਜ ਕਰਮਇੰਦ੍ਰੀਆਂ ਉਪਜਦੀਆਂ ਹਨ, ਅਤੇ ਤਾਮਸ ਤੋਂ ਪੰਜ ਤੱਤਾਂ ਦੀ ਰਚਨਾ ਹੁੰਦੀ ਹੈ....
ਸੰ. ਸੰਗ੍ਯਾ- ਹੰਕਾਰ. ਗਰਬ. "ਅਭਿਮਾਨ ਖੋਇ ਖੋਇ." (ਬਿਲਾ ਮਃ ੫) ੨. ਮਮਤ੍ਵ. ਮਮਤਾ. "ਲੋਭ ਅਭਿਮਾਨ ਬਹੁਤ ਹੰਕਾਰਾ." (ਮਾਝ ਅਃ ਮਃ ੩) ੩. ਸੰ. ਅਪਮਾਨ. ਨਿਰਾਦਰ. "ਮਾਨ ਅਭਿਮਾਨ ਮੰਧੇ ਸੋ ਸੇਵਕ ਨਾਹੀ." (ਸ੍ਰੀ ਮਃ ੫) "ਤੈਸਾ ਮਾਨ ਤੈਸਾ ਅਭਿਮਾਨ." (ਸੁਖਮਨੀ)...
ਸਰਦਾਰ ਦੀ ਪਦਵੀ....
ਅ਼. [عِزّت] ਇ਼ੱਜ਼ਤ. ਸੰਗ੍ਯਾ- ਮਾਨ. ਆਦਰ. ਪ੍ਰਤਿਸ੍ਠਾ....
ਫ਼ਾ. [سرفرازی] ਸੰਗ੍ਯਾ- ਅਹੰਕਾਰ. ਅਭਿਮਾਨ। ੨. ਸਰਦਾਰੀ. ਇੱਜਤ. "ਦਈ ਸਰਫਰਾਜੀ ਤਿਸ ਕਾਲਾ." (ਗੁਪ੍ਰਸੂ)...
ਸਰਵ- ਉਸ. "ਤਿਸ ਊਚੇ ਕਉ ਜਾਣੈ ਸੋਇ." (ਜਪੁ) ੨. ਸੰਗ੍ਯਾ- ਤ੍ਰਿਸਾ. ਤੇਹ. ਪ੍ਯਾਸ। ੩. ਤ੍ਰਿਸਨਾ. "ਤਿਸ ਚੂਕੈ ਸਹਜੁ ਊਪਜੈ." (ਸਵਾ ਮਃ ੩)...
ਵਿ- ਸਿਆਹ. ਕ੍ਰਿਸਨ। ੨. ਕਲੰਕੀ. ਦੋਸੀ। ੩. ਸੰਗ੍ਯਾ- ਚੋਰ, ਜੋ ਰਾਤ ਨੂੰ ਕਾਲਾ ਲਿਬਾਸ ਪਹਿਰਦਾ ਹੈ. "ਕਾਲਿਆਂ ਕਾਲੇ ਵੰਨ." (ਵਾਰ ਸੂਹੀ ਮਃ ੧) ੪. ਦੇਖੋ, ਫੂਲਵੰਸ਼। ੫. ਇੱਕ ਪਹਾੜੀਆ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਸਦਾਚਾਰੀ ਹੋਇਆ। ੬. ਡਿੰਗ. ਪਾਗਲ. ਸਿਰੜਾ....