safīraसफ़ीर
ਅ਼. [سفیر] ਸੰਗ੍ਯਾ- ਸਿਫ਼ਾਰਤ (ਵਕਾਲਤ) ਕਰਨ ਵਾਲਾ. ਏਲਚੀ. ਰਾਜਦੂਤ.
अ़. [سفیر] संग्या- सिफ़ारत (वकालत) करन वाला. एलची. राजदूत.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [وقالت] ਸੰਗ੍ਯਾ- ਵਕੀਲ ਦਾ ਕਰਮ. ਦੂਤ ਦਾ ਕੰਮ। ੨. ਅਦਾਲਤ ਵਿੱਚ ਕਿਸੇ ਫ਼ਰੀਕ਼ ਵੱਲੋਂ ਬਹਸ ਕਰਨ ਦਾ ਪੇਸ਼ਾ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਤੁ. [ایلچی] ਸੰਗ੍ਯਾ- ਰਾਜਦੂਤ. ਵਕੀਲ। ੨. ਕਿਸੇ ਰਾਜ ਦਾ ਪ੍ਰਤਿਨਿਧ. Envoy....
ਰਾਜਾ ਦਾ ਵਕੀਲ, ਜੋ ਦੂਜੀ ਰਿਆਸਤ ਵਿੱਚ ਆਪਣੀ ਰਿਆਸਤ ਦੇ ਰਾਜ ਕਾਜ ਨਜਿੱਠਣ ਲਈ ਰਹੇ, ਅਥਵਾ ਕਿਸੇ ਖ਼ਾਸ ਕੰਮ ਲਈ ਉਚੇਚਾ ਭੇਜਿਆ ਜਾਵੇ. ਏਲਚੀ....